ਹੈਰੀ ਤੇ ਮੇਘਨ ਨਹੀਂ ਕਰਨਗੇ HRH ਟਾਈਟਲ ਦਾ ਇਸਤੇਮਾਲ : ਸ਼ਾਹੀ ਮਹਿਲ

01/19/2020 1:06:39 AM

ਲੰਡਨ - ਬਿਟ੍ਰੇਨ ਦੇ ਸ਼ਾਹੀ ਪਰਿਵਾਰ ਨੇ ਹੈਰੀ ਅਤੇ ਮੇਘਨ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਸ਼ਾਹੀ ਮਹਿਲ ਵੱਲੋਂ ਜਾਰੀ ਬਿਆਨ ਮੁਤਾਬਕ, ਹੁਣ ਹੈਰੀ ਅਤੇ ਮੇਘਨ ਐਚ. ਆਰ. ਐਚ. ਟਾਈਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਸ਼ਾਹੀ ਮਹਿਲ ਦਾ ਇਸਤੇਮਾਲ ਨਹੀਂ ਕਰ ਸਕਣਗੇ।

ਇਸ ਤੋਂ ਪਹਿਲਾਂ ਬਿਟਿ੍ਰਸ਼ ਮਹਾਰਾਣੀ ਏਲੀਜ਼ਾਬੇਥ-2 ਨੇ ਸੋਮਵਾਰ ਨੂੰ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੇ ਉਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਦੋਹਾਂ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਸੁਤੰਤਰ ਜ਼ਿੰਦਗੀ ਬਤੀਤ ਕਰਨ ਦੀ ਇੱਛਾ ਜਤਾਈ ਸੀ। 93 ਸਾਲਾ ਮਹਾਰਾਣੀ ਨੇ ਆਪਣੇ ਪੋਤੇ ਅਤੇ ਸ਼ਾਹੀ ਪਰਿਵਾਰ ਦੇ ਹੋਰ ਸੀਨੀਅਰ ਮੈਂਬਰਾਂ ਦੇ ਨਾਲ ਬੈਠਕ ਤੋਂ ਬਾਅਦ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਸ਼ਾਹੀ ਪਰਿਵਾਰ ਦੇ ਮੈਂਬਰ ਬਣੇ ਰਹਿਣ।

ਸ਼ਾਹੀ ਪਰਿਵਾਰ ਦੋਹਾਂ ਨੂੰ ਪਰਿਵਰਤਨ ਕਾਲ  ਦੇਣ ਨੂੰ ਰਾਜ਼ੀ ਹੋ ਗਿਆ ਹੈ। ਇਸ ਦੌਰਾਨ ਉਹ ਬਿਟ੍ਰੇਨ ਅਤੇ ਕੈਨੇਡਾ ਵਿਚ ਸਮਾਂ ਬਤੀਤ ਕਰਨਗੇ। ਦੋਹਾਂ ਮੈਂਬਰਾਂ ਦੀ ਭਵਿੱਖ ਵਿਚ ਭੂਮਿਕਾ 'ਤੇ ਬਾਅਦ ਵਿਚ ਫੈਸਲਾ ਹੋਵੇਗਾ। ਦਰਅਸਲ, ਬੁੱਧਵਾਰ ਨੂੰ ਹੈਰੀ ਨੇ ਬਿਟਿ੍ਰਸ਼ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਕਰਤੱਵਾਂ ਤੋਂ ਵੱਖ ਹੋ ਕੇ ਸੁਤੰਤਰ ਜ਼ਿੰਦਗੀ ਜਿਓਣ ਦਾ ਐਲਾਨ ਕੀਤਾ ਸੀ। ਇਸ ਫੈਸਲੇ 'ਤੇ ਚਰਚਾ ਲਈ ਸੋਮਵਾਰ ਨੂੰ ਮਹਾਰਾਣੀ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਬੈਠਕ ਬੁਲਾਈ ਸੀ। ਬੈਠਕ ਤੋਂ ਬਾਅਦ ਬਕਿੰਘਮ ਪੈਲੇਸ ਨੇ ਮਹਾਰਾਣੀ ਵੱਲੋਂ ਬਿਆਨ ਜਾਰੀ ਕਰ ਦੱਸਿਆ ਕਿ ਗੱਲਬਾਤ ਸਕਾਰਾਤਮਕ ਰਹੀ। ਸ਼ਾਹੀ ਪਰਿਵਾਰ ਜੋਡ਼ੇ ਦੀ ਇੱਛਾ ਦਾ ਸਨਮਾਨ ਕਰਦਾ ਹੈ।


Khushdeep Jassi

Content Editor

Related News