ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ

Friday, Jul 29, 2022 - 10:32 AM (IST)

ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ

ਪੱਟੀ (ਜ.ਬ)- ਰੋਜ਼ੀ ਰੋਟੀ ਲਈ ਦੁਬਈ ਗਏ ਹਰਪਾਲ ਜੋਤੀਸ਼ਾਹ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ (24) ਵਾਸੀ ਜੋਤੀਸ਼ਾਹ ਦੇ ਤਾਏ ਦੇ ਲੜਕੇ ਦਿਲਬਾਗ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਹਰਪਾਲ ਦੇ ਮਾਤਾ-ਪਿਤਾ ਬਹੁਤ ਚਿਰ ਪਹਿਲਾਂ ਹੀ ਗੁਜਰ ਚੁੱਕੇ ਹਨ। ਹਰਪਾਲ ਇਕੱਲਾ ਹੀ ਸੀ, ਜਿਸ ਦਾ ਅਸੀਂ ਹੀ ਪਾਲਣ-ਪੋਸ਼ਣ ਕੀਤਾ। ਜਨਵਰੀ 2018 ਨੂੰ ਇਹ ਦੁਬਈ ਵਿਖੇ ਚਲਾ ਗਿਆ ਅਤੇ ਕਿਸੇ ਕੰਪਨੀ ’ਚ ਕੰਮ ਕਰਨ ਲੱਗ ਪਿਆ ਸੀ। ਦੁਬਈ ਵਿਚ ਉਹ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਮੈਕਸੀਕੋ 'ਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ, ਇੰਝ ਬਚਾਈ ਸਵਾਰਾਂ ਨੇ ਜਾਨ

ਹਰਪਾਲ ਦੀ ਮੌਤ ਬਾਰੇ ਸਾਨੂੰ ਬੁੱਧਵਾਰ ਸ਼ਾਮ ਹੀ ਫੋਨ ਆਇਆ ਸੀ। ਅਸੀਂ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਸਾਰੇ ਸਬੂਤ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਨੂੰ ਭੇਜ ਚੁੱਕੇ ਹਾਂ ਅਤੇ ਉਨ੍ਹਾਂ ਦੇ ਨਾਲ-ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸਾਡੇ ਲੜਕੇ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਸੀਂ ਉਸ ਦੀਆਂ ਅੰਤਿਮ ਰਸਮਾਂ ਕਰ ਸਕੀਏ। ਇਸ ਸਬੰਧੀ ਜਦ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਜ਼ਿਲਾ ਪ੍ਰਧਾਨ ਪ੍ਰਿੰਸ ਧੁੰਨਾ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਟਰੱਸਟ ਦੇ ਯਤਨਾਂ ਸਦਕਾ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਨੂੰ ਸਵੇਰੇ ਮ੍ਰਿਤਕ ਦੀ ਦੇਹ ਵਾਪਸ ਜੋਤੀਸ਼ਾਹ ਪੁੱਜੇਗੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡੇ ਭਰਾ ਕੋਲੋਂ TikTok ਵੀਡਿਓ ਬਣਾਉਂਦੇ ਸਮੇਂ ਚੱਲੀ ਗੋਲੀ, ਛੋਟੇ ਭਰਾ ਦੀ ਮੌਤ

 


author

cherry

Content Editor

Related News