ਨਿਊਜ਼ੀਲੈਂਡ ''ਚ ਚਮਕਿਆ ਪੰਜਾਬੀਆਂ ਦਾ ਨਾਂ ! ਹਰਜਿੰਦਰ ਬਸਿਆਲਾ ਨੂੰ ਮਿਲਿਆ ''ਕਿੰਗਜ਼ ਸਰਵਿਸ ਮੈਡਲ''

Wednesday, Apr 15, 2026 - 12:25 PM (IST)

ਨਿਊਜ਼ੀਲੈਂਡ ''ਚ ਚਮਕਿਆ ਪੰਜਾਬੀਆਂ ਦਾ ਨਾਂ ! ਹਰਜਿੰਦਰ ਬਸਿਆਲਾ ਨੂੰ ਮਿਲਿਆ ''ਕਿੰਗਜ਼ ਸਰਵਿਸ ਮੈਡਲ''

ਆਕਲੈਂਡ- ਪੰਜਾਬੀ ਮੀਡੀਆ ਜਗਤ ਅਤੇ ਨਿਊਜ਼ੀਲੈਂਡ ਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੋ ਨਿੱਬੜਿਆ ਹੈ। ਨਿਊਜ਼ੀਲੈਂਡ ਦੇ ਪਹਿਲੇ ਆਨ ਲਾਈਨ ਅਖ਼ਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਹਰਜਿੰਦਰ ਸਿੰਘ ਬਸਿਆਲਾ ਨੂੰ ਅੱਜ ਔਕਲੈਂਡ ਸਥਿਤ ਗਵਰਨਰ ਹਾਊਸ ਵਿਖੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਡੈਮ ਸਿੰਡੀ ਕੀਰੋ ਵੱਲੋਂ ‘ਕਿੰਗਜ਼ ਸਰਵਿਸ ਮੈਡਲ’ (KSM) ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਮੋਢੇ 'ਤੇ ਇਹ ਸ਼ਾਨਦਾਰ ਮੈਡਲ ਸਜਾਇਆ ਗਿਆ।

ਇਹ ਸਨਮਾਨ ਬਸਿਆਲਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਬੋਲੀ, ਪੱਤਰਕਾਰੀ ਅਤੇ ਭਾਈਚਾਰਕ ਸੇਵਾਵਾਂ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਦਿੱਤਾ ਗਿਆ ਹੈ। ਇਹ ਮੌਕਾ ਹੋਰ ਵੀ ਭਾਵੁਕ ਅਤੇ ਮਾਣਮੱਤਾ ਹੋ ਗਿਆ ਜਦੋਂ ਬਸਿਆਲਾ ਨੇ ਇਹ ਸਨਮਾਨ ਆਪਣੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰਾਪਤ ਕੀਤਾ। ਗਵਰਨਰ ਹਾਊਸ ਦੀ ਸ਼ਾਨਦਾਰ ਇਮਾਰਤ ਵਿੱਚ ਜਦੋਂ ਉਨ੍ਹਾਂ ਦੇ ਨਾਂ ਦਾ ਐਲਾਨ ਹੋਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੇ ਚਿਹਰਿਆਂ ’ਤੇ ਮਾਣ ਅਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ।

PunjabKesari

ਇਹ ਵੀ ਪੜ੍ਹੋ- ਭਾਰਤੀ ਵਿਦਿਆਰਥੀਆਂ ਲਈ Good News ! ਦੇਸ਼ 'ਚ ਕੈਂਪਸ ਸ਼ੁਰੂ ਕਰਨ ਜਾ ਰਹੀਆਂ 6 ਵਿਦੇਸ਼ੀ ਯੂਨੀਵਰਸਿਟੀਆਂ

ਬਸਿਆਲਾ ਨੇ ਇਸ ਮੌਕੇ ਕਿਹਾ, ''ਇਹ ਸਨਮਾਨ ਮੇਰੇ ਇਕੱਲੇ ਦਾ ਨਹੀਂ, ਸਗੋਂ ਮੇਰੇ ਪਰਿਵਾਰ ਦੀਆਂ ਦੁਆਵਾਂ ਅਤੇ ਪੰਜਾਬੀ ਮੀਡੀਆ ਨਾਲ ਜੁੜੇ ਹਰ ਇੱਕ ਸ਼ੁਭਚਿੰਤਕ ਦਾ ਹੈ। ਅੱਜ ਆਪਣੇ ਮਾਤਾ-ਪਿਤਾ ਦੀ ਮੌਜੂਦਗੀ ਵਿੱਚ ਇਹ ਮੈਡਲ ਹਾਸਲ ਕਰਨਾ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਪਲ ਹੈ। ਇਹ ਸਨਮਾਨ ਨਿਊਜ਼ੀਲੈਂਡ 'ਚ ਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ ਪ੍ਰਚਾਰ ਵਿਚ ਲੱਗੇ ਹਰ ਮੀਡੀਆਕਰਮੀ ਨੂੰ ਸਮਰਪਿਤ ਹੈ, ਤਾਂ ਕਿ ਪੱਤਰਕਾਰੀ ਦੇ ਬਾਕੀ ਕਾਰਜਾਂ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਦਾ ਉਦੇਸ਼ ਵੀ ਨਿਰੰਤਰ ਜ਼ਹਿਨ ਦੇ ਵਿਚ ਵਸਿਆ ਰਹੇ।'' ਉਨ੍ਹਾਂ ਇਸ ਮਾਣਮੱਤੇ ਐਵਾਰਡ ਦੇ ਲਈ ਆਪਣਾ ਨਾਂ ਨਾਮਜ਼ਦ ਕਰਨ ਵਾਲੀ ਸੰਸਥਾ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੈਡਲ ਦੇ ਲਈ ਯੋਗ ਸਮਝਿਆ।

ਕੀ ਹੈ ਕਿੰਗਜ਼ ਸਰਵਿਸ ਮੈਡਲ ?
ਜ਼ਿਕਰਯੋਗ ਹੈ ਕਿ ਕਿੰਗਜ਼ ਸਰਵਿਸ ਮੈਡਲ (ਪਹਿਲਾਂ ਕੁਈਨਜ਼ ਸਰਵਿਸ ਮੈਡਲ) ਨਿਊਜ਼ੀਲੈਂਡ ਦੇ ਉਨ੍ਹਾਂ ਚੋਣਵੇਂ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਨਿਸਵਾਰਥ ਭਾਵਨਾ ਨਾਲ ਸਮਾਜ ਦੀ ਭਲਾਈ ਲਈ ਵੱਡੇ ਕਾਰਜ ਕੀਤੇ ਹੋਣ। ਬਸਿਆਲਾ ਪਹਿਲੇ ਅਜਿਹੇ ਪੰਜਾਬੀ ਪੱਤਰਕਾਰ ਹਨ ਜਿਨ੍ਹਾਂ ਨੂੰ ਨਿਊਜ਼ੀਲੈਂਡ ਸਰਕਾਰ ਵੱਲੋਂ ਇਸ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਦਾ ਐਲਾਨ ਨਵੇਂ ਸਾਲ ਦੀ ਆਮਦ 'ਤੇ ਕੀਤਾ ਗਿਆ ਸੀ ਅਤੇ ਅੱਜ ਇਹ ਐਵਾਰਡ ਤਕਸੀਮ ਕੀਤੇ ਗਏ ਹਨ। ਇਸ ਪ੍ਰਾਪਤੀ ’ਤੇ ਬਸਿਆਲਾ ਨੂੰ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ- ਲਾਹੌਰ 'ਚ 'ਜਲ੍ਹਿਆਂਵਾਲਾ ਬਾਗ' ਹੱਤਿਆਕਾਂਡ ਦੇ ਸਾਕੇ ਨੂੰ ਕੀਤਾ ਗਿਆ ਯਾਦ, ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News