‘ਪਰਾਲੀ ਤੋਂ ਬਾਇਓ ਗੈਸ ਬਣਾਉਣ’ ਦੇ ਹੁਨਰ ਦਾ ਫਾਇਦਾ ਉਠਾਉਣ ਜਰਮਨੀ ਪੁੱਜੇ ਹਰਦੀਪ ਪੁਰੀ

Thursday, Nov 09, 2023 - 04:33 PM (IST)

‘ਪਰਾਲੀ ਤੋਂ ਬਾਇਓ ਗੈਸ ਬਣਾਉਣ’ ਦੇ ਹੁਨਰ ਦਾ ਫਾਇਦਾ ਉਠਾਉਣ ਜਰਮਨੀ ਪੁੱਜੇ ਹਰਦੀਪ ਪੁਰੀ

ਬਰਲਿਨ (ਏ. ਐੱਨ. ਆਈ.) - ਕੌਮੀ ਰਾਜਧਾਨੀ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਦਰਮਿਆਨ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਬਰਲਿਨ ਵਿੱਚ ਜਰਮਨ ਬਾਇਓਗੈਸ ਐਸੋਸੀਏਸ਼ਨ ਦੇ ਸੀ. ਈ. ਓ. ਕਲਾਡਿਅਸ ਦਾ ਕੋਸਟਾ ਗੋਮੇਜ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਦੋਵੇਂ ਦੇਸ਼ ਪਰਾਲੀ ਸਾੜਨ ਦਾ ਹੱਲ ਲੱਭਣ, ਕਿਉਂਕਿ ਜਰਮਨੀ ਪਰਾਲੀ ਤੋਂ ਬਾਇਓਗੈਸ ਦਾ ਉਤਪਾਦਨ ਕਰਨ ਵਿੱਚ ਪੂਰੀ ਦੁਨੀਆ ਵਿਚੋਂ ਮੋਹਰੀ ਹੈ। ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ।

ਇਹ ਵੀ ਪੜ੍ਹੋ :     Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਪੁਰੀ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਅੰਦਾਜ਼ਨ 352 ਮੀਟ੍ਰਿਕ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਵਿੱਚੋਂ 22 ਫੀਸਦੀ ਕਣਕ ਦੀ ਫਸਲ ਤੋਂ ਅਤੇ 34 ਫੀਸਦੀ ਝੋਨੇ ਤੋਂ ਆਉਂਦੀ ਹੈ। ਇਸ ਪਰਾਲੀ ਦਾ ਲਗਭਗ 84 ਮੀਟ੍ਰਿਕ ਟਨ (23.86 ਪ੍ਰਤੀਸ਼ਤ) ਹਰ ਸਾਲ ਖੇਤਾਂ ਵਿੱਚ ਤੁਰੰਤ ਸਾੜ ਦਿੱਤਾ ਜਾਂਦਾ ਹੈ। ਬਾਇਓ ਗੈਸ ਲਈ ਇਸ ਦੀ ਵਰਤੋਂ ਇਕ ਲਾਭਦਾਇਕ ਸੌਦਾ ਹੋਵੇਗਾ।

ਇਹ ਵੀ ਪੜ੍ਹੋ :     ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਇਹ ਵੀ ਪੜ੍ਹੋ :   ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News