85 ਸਾਲਾ ਇਸ ਬਾਬੇ ਨੂੰ ਕਹਿੰਦੇ ਨੇ ਆਸਟ੍ਰੇਲੀਆ ਦਾ ''ਫੌਜਾ ਸਿੰਘ'', ਜਿੱਤੇ ਸੋਨ ਤਮਗੇ

11/07/2017 11:03:05 AM

ਤਸਮਾਨੀਆ (ਬਿਊਰੋ)— ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਨੈਸ਼ਨਲ ਅਤੇ ਕੌਮਾਂਤਰੀ ਪੱਧਰ 'ਤੇ ਕਈ ਖੇਡਾਂ ਹੁੰਦੀਆਂ ਹਨ, ਜਿਸ 'ਚ ਨਾ ਸਿਰਫ ਨੌਜਵਾਨ ਮੱਲਾਂ ਮਾਰਦੇ ਹਨ, ਸਗੋਂ ਕਿ ਬਜ਼ੁਰਗ ਵੀ ਕਿਸੇ ਤੋਂ ਘੱਟ ਨਹੀਂ ਹਨ। ਜੇਕਰ ਗੱਲ ਕੀਤੀ ਜਾਵੇ ਵਿਦੇਸ਼ਾਂ ਦੀ ਤਾਂ ਇੱਥੇ ਵੱਸਦੇ ਵੀ ਪੰਜਾਬੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਆਸਟ੍ਰੇਲੀਆ 'ਚ ਇਕ ਬਜ਼ੁਰਗ ਜਿਨ੍ਹਾਂ ਦਾ ਨਾਂ ਹਰਭਜਨ ਸਿੰਘ ਔਲਖ ਹੈ, ਉਨ੍ਹਾਂ ਨੇ ਤਸਮਾਨੀਆ 'ਚ ਹੋਈਆਂ 'ਆਸਟ੍ਰੇਲੀਅਨ ਮਾਸਟਰਜ਼ ਗੇਮਜ਼' ਵਿਚ ਇਕ ਨਹੀਂ ਦੋ ਨਹੀਂ ਸਗੋਂ ਕਿ 9 ਸੋਨ ਤਮਗੇ ਜਿੱਤੇ ਹਨ। ਹਰਭਜਨ ਸਿੰਘ ਔਲਖ ਨੂੰ ਆਸਟ੍ਰੇਲੀਆ ਦਾ 'ਫੌਜਾ ਸਿੰਘ' ਕਿਹਾ ਜਾਂਦਾ ਹੈ। 

PunjabKesari
ਉਨ੍ਹਾਂ ਨੇ ਇਹ ਤਮਗੇ 100 ਮੀਟਰ, 200 ਮੀਟਰ, 400 ਮੀਟਰ ਅਤੇ ਲੰਬੀ ਛਾਲ, ਟਰਿੱਪ ਜੰਪ ਕਰ ਕੇ ਜਿੱਤੇ ਹਨ। ਔਲਖ ਦੀ ਉਮਰ 85 ਸਾਲ ਤੋਂ ਵਧ ਹੈ। ਔਲਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2009 ਅਤੇ 2015 'ਚ ਵੀ ਹੋਈਆਂ ਇਨ੍ਹਾਂ ਗੇਮਜ਼ 'ਚ ਦਰਜਨਾਂ ਸੋਨ ਤਮਗੇ ਜਿੱਤ ਚੁੱਕੇ ਹਨ। ਔਲਖ ਨੇ ਦੱਸਿਆ ਕਿ ਉਹ ਅਭਿਆਸ ਬਹੁਤ ਕਰਦੇ ਹਨ ਅਤੇ ਖੁਰਾਕ ਦਾ ਬਹੁਤ ਧਿਆਨ ਰੱਖਦੇ ਹਨ। 
ਉਨ੍ਹਾਂ ਦੱਸਿਆ ਕਿ ਉਹ ਸਖਤ ਮਿਹਨਤ ਅਤੇ ਸਰੀਰਕ ਕਸਰਤ ਜ਼ਰੀਏ ਨੈਸ਼ਨਲ ਅਤੇ ਕੌਮਾਂਤਰੀ ਪੱਧਰ 'ਤੇ ਕਈ ਤਮਗੇ ਜਿੱਤ ਚੁੱਕੇ ਹਨ, ਇਸ ਪੱਧਰ 'ਤੇ ਪਹੁੰਚ ਲਈ ਉਹ ਖੁਦ ਦੀ ਜੇਬ ਖਰਚ ਤੋਂ ਖਰਚਾ ਕਰਦੇ ਹਨ। ਔਲਖ ਨੇ ਆਪਣੀ ਇਸ ਫਿਟਨੈੱਸ ਦਾ ਰਾਜ ਦੱਸਿਆ ਕਿ ਉਹ ਖੇਤੀ ਕਰਦੇ ਹਨ। ਔਲਖ ਵੂਲਗੂਲਗਾ 'ਚ ਸਵੇਰੇ 7.00 ਤੋਂ ਸ਼ਾਮ 4.00 ਵਜੇ ਤੱਕ ਫਾਰਮ 'ਚ ਬੇਰੀਆਂ ਤੋੜਦੇ ਹਨ। ਕੰਮ ਤੋਂ ਵਾਪਸ ਪਰਤ ਕੇ ਉਹ ਫਿਟਨੈੱਸ ਨੂੰ ਕਾਇਮ ਰੱਖਣ ਲਈ ਦੌੜ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੇਰਾ ਸੁਪਨਾ ਹੈ ਕਿ ਅਮਰੀਕਾ ਅਤੇ ਕੈਨੇਡਾ 'ਚ ਨੈਸ਼ਨਲ ਪੱਧਰ 'ਤੇ ਖੇਡਣਗੇ। 
ਅਜੋਕੇ ਸਮੇਂ 'ਚ ਨੌਜਵਾਨ ਦੀ ਜਵਾਨੀ ਜਿੱਥੇ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਹੈ, ਉੱਥੇ ਹੀ ਉਮਰ ਦੇ ਇਸ ਪੜਾਅ 'ਚ ਹਰਭਜਨ ਸਿੰਘ ਔਲਖ ਵਰਗਾ ਇਨਸਾਨ ਜਵਾਨਾਂ ਲਈ ਇਕ ਮਿਸਾਲ ਹਨ।


Related News