ਹਮਜ਼ਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਪਰਵੇਜ਼ ਇਲਾਹੀ

Tuesday, Apr 19, 2022 - 12:33 PM (IST)

ਹਮਜ਼ਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਪਰਵੇਜ਼ ਇਲਾਹੀ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਨੇ ਨਵੇਂ ਚੁਣੇ ਗਏ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਅਤੇ ਕਈ ਸਰਕਾਰੀ ਅਧਿਕਾਰੀਆਂ ਵਿਰੁੱਧ ਕਥਿਤ ਤੌਰ 'ਤੇ 'ਕਤਲ' ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਉਹਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਥਾਨਕ ਅਖਬਾਰ 'ਡਾਨ' ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖ਼ਬਾਰ ਦੀ ਰਿਪੋਰਟ ਮੁਤਾਬਕ ਚੌਧਰੀ ਪਰਵੇਜ਼ ਇਲਾਹੀ ਨੇ ਸੋਮਵਾਰ ਨੂੰ ਸੈਸ਼ਨ ਕੋਰਟ ਤੱਕ ਪਹੁੰਚ ਕੀਤੀ, ਜਿਸ ਨੇ ਪੀ.ਐੱਮ.ਐੱਲ.-ਐੱਨ. ਦੀ ਲੀਡਰਸ਼ਿਪ ਅਤੇ ਕਈ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਹੁਕਮ ਦੇਣ ਦੀ ਬੇਨਤੀ ਕੀਤੀ। ਉਹਨਾਂ ਨੇ ਦੋਸ਼ ਲਾਇਆ ਕਿ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੀ ਚੋਣ ਦੌਰਾਨ ਉਹਨਾਂ ਨੂੰ "ਤਸੀਹੇ" ਦੇਣ ਲਈ ਗੈਰ-ਕਾਨੂੰਨੀ ਢੰਗ ਨਾਲ ਕੰਮ ਕੀਤਾ ਗਿਆ ਸੀ, ਜਿਸ ਨਾਲ ਉਹਨਾਂ ਦੀ ਬਾਂਹ ਟੁੱਟ ਗਈ ਅਤੇ ਉਹਨਾਂ ਦੇ ਨਿੱਜੀ ਫੋਟੋਗ੍ਰਾਫਰ ਚੌਧਰੀ ਇਕਬਾਲ ਨੂੰ ਕਈ ਸੱਟਾਂ ਲੱਗੀਆਂ ਸਨ। 

ਚੌਧਰੀ ਇਲਾਹੀ ਨੇ ਆਪਣੀ ਸ਼ਿਕਾਇਤ ਵਿੱਚ ਪੰਜਾਬ ਦੇ ਮੁੱਖ ਸਕੱਤਰ ਕਾਮਰਾਨ ਅਫਜ਼ਲ, ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਰਾਓ ਸਰਦਾਰ ਅਲੀ ਖ਼ਾਨ, ਲਾਹੌਰ ਕੈਪੀਟਲ ਸਿਟੀ ਪੁਲਿਸ ਅਫ਼ਸਰ (ਸੀਸੀਪੀਓ) ਸ਼ਹਿਜ਼ਾਦਾ ਸੁਲਤਾਨ, ਵਧੀਕ ਮੁੱਖ ਸਕੱਤਰ ਸਈਦ ਅਲੀ ਮੁਰਤਜ਼ਾ, ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਸੇਵਾਮੁਕਤ ਕੈਪਟਨ ਉਸਮਾਨ, ਡਿਪਟੀ ਕਮਿਸ਼ਨਰ ਉਮਰ ਸ਼ੇਰ ਚੱਠਾ ਅਤੇ ਕਈ ਪੀ.ਐੱਮ.ਐੱਲ.-ਐੱਨ. ਵਿਧਾਇਕਾਂ ਦੇ ਨਾਮ ਲਏ ਹਨ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਚੋਣ ਵਿੱਚ ਉਹਨਾਂ ਦੇ ਵਿਰੋਧੀ ਹਮਜ਼ਾ ਨੇ ਆਪਣੇ ਵਿਧਾਇਕਾਂ ਨੂੰ ਉਹਨਾਂ (ਇਲਾਹੀ) ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਈਜੀ ਦੇ  ਹੁਕਮਾਂ ’ਤੇ ਐਸਪੀ ਇਮਰਾਨ ਅਤੇ ਐਸਐਚਓ ਫਾਰੂਕ ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਏ, ਜਿਸ ਨਾਲ ਸਦਨ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪੀਐਮਐਲ-ਐਨ ਦੇ ਇੱਕ ਹੋਰ ਵਿਧਾਇਕ ਜਹਾਂਗੀਰ ਖਾਨਜ਼ਾਦਾ ਨੇ ਇੱਕ 'ਕਲੱਬ' 'ਤੇ ਹਮਲਾ ਕੀਤਾ, ਜਿਸ ਵਿੱਚ ਪੀਐਮਐਲ-ਕਿਊ ਵਿਧਾਇਕ ਜ਼ਖ਼ਮੀ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਚੋਣਾਂ : ਭਾਰਤੀ ਮੂਲ ਦਾ ਵਿਵੀਅਨ ਰਾਕੇਸ਼ ਲੋਬੋ ਅਜਮਾਏਗਾ ਕਿਸਮਤ

ਉਹਨਾਂ ਨੇ ਪੀ.ਐੱਮ.ਐੱਲ.-ਐੱਨ ਦੇ ਜਹਾਂਗੀਰ ਖਾਨਜ਼ਾਦਾ, ਮਲਿਕ ਸਈਦ, ਮੀਆਂ ਤਾਹਿਰ ਜਮੀਲ, ਰਾਣਾ ਲਿਆਕਤ, ਰਾਜਾ ਸਗੀਰ, ਵਕਾਰ ਚੀਮਾ, ਆਦਿਲ ਚੱਠਾ, ਗ਼ਜ਼ਾਲੀ ਬੱਟ, ਯਾਸੀਨ ਆਮਿਰ, ਮੀਆਂ ਮੁਜਤਬਾ ਸ਼ੁਜਾ ਰਹਿਮਾਨ, ਸੋਹੇਲ ਸ਼ੌਕਤ ਬੱਟ, ਮਲਿਕ ਸੈਫੁਲ, ਮਲੂਕ ਖੋਖਰ ਅਤੇ ਖੈਜ਼ਰ ਹਯਾਤ ਆਦਿ 'ਤੇ ਹਮਲੇ ਦੀ ਸਾਜਿਸ਼ ਰਚਣ ਦਾ ਸ਼ੱਕ ਜਤਾਇਆ। ਅਦਾਲਤ ਨੇ ਕਿਲਾ ਗੁੱਜਰ ਸਿੰਘ ਪੁਲਸ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।


author

Vandana

Content Editor

Related News