ਹਮਜ਼ਾ ਸ਼ਹਿਬਾਜ਼ ਦੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ

07/24/2022 5:42:55 PM

ਇਸਲਾਮਾਬਾਦ- ਪਾਕਿਸਤਾਨ 'ਚ ਸੱਤਾ 'ਤੇ ਕਾਬਜ ਗਠਜੋੜ ਨੇ ਦੇਸ਼ ਦੇ ਮੁੱਖ ਜੱਜ (ਸੀ. ਜੇ. ਪੀ.) ਉਮਰ ਅਤਾ ਬੰਦੀਆਲ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਲਈ ਆਪਣੀ ਪ੍ਰਧਾਨਗੀ 'ਚ ਇਕ ਪੂਰਨ ਬੈਂਚ ਦਾ ਗਠਨ ਕਰਨ ਦੀ ਪੁਰਜ਼ੋਰ ਬੇਨਤੀ ਕੀਤੀ ਤਾਂ ਜੋ ਤਕਨੀਕੀ ਆਧਾਰ 'ਤੇ ਹਮਜ਼ਾ ਸ਼ਹਿਬਾਜ਼ ਦੀ ਮੁੱਖਮੰਤਰੀ ਦੀ ਕੁਰਸੀ ਬਰਕਰਾਰ ਰੱਖੀ ਜਾ ਸਕੇ। 

ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਐਤਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਸੱਤਾ 'ਤੇ ਕਾਬਜ ਗਠਜੋੜ ਨੇ ਕਿਹਾ, 'ਐੱਸ. ਸੀ. ਦੇ ਸਾਰੇ ਸਨਮਾਨਜਨਕ ਜੱਜਾਂ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ. ਸੀ. ਬੀ. ਏ.) ਦੀ ਸਮੀਖਿਆ, ਬੇਨਤੀ, ਵਰਤਮਾਨ ਪਟੀਸ਼ਨ ਤੇ ਹੋਰਨਾਂ ਸਬੰਧਤ ਪਟੀਸ਼ਨਾਂ ਨੂੰ ਇਕੱਠਿਆਂ ਸੁਣਨਾ ਸਹੀ ਹੋਵੇਗਾ ਤੇ ਇਹ ਬਹੁਤ ਹੀ ਕੌਮੀ, ਸਿਆਸੀ ਤੇ ਸੰਵਿਧਾਨਿਕ ਮਾਮਲੇ ਹਨ।' 

ਗਠਜੋੜ 'ਚ ਸ਼ਾਮਲ ਦਲਾਂ ਨੇ ਆਰਟਿਕਲ 63ਏ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿਆਸੀ ਅਸਥਿਰਤਾ ਦੇ ਕਾਰਨ ਦੇਸ਼ ਦੀ ਅਰਥਵਿਵਸਥਾ ਦਿਵਾਲੀਆ ਹੋਣ ਦੇ ਕਗਾਰ 'ਤੇ ਹੈ ਤੇ ਨਾਲ ਹੀ ਮਹਿੰਗਾਈ, ਬੇਰੋਜ਼ਗਾਰੀ ਤੇ ਗ਼ਰੀਬੀ ਦੇ ਰੂਪ 'ਚ ਲੋਕਾਂ ਨੂੰ ਇਸ ਦਾ ਭਾਰ ਝੱਲਣਾ ਪੈ ਰਿਹਾ ਹੈ।' ਗਠਜੋੜ ਨੇ ਸ਼੍ਰੀ ਇਮਰਾਨ ਖ਼ਾਨ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ, 'ਸ਼੍ਰੀ ਇਮਰਾਨ ਖ਼ਾਨ ਜਵਾਬਦੇਹੀ ਤੋਂ ਬਚਣ, ਆਪਣੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਤੇ ਚੁੱਪ-ਚਪੀਤੇ ਸੱਤਾ ਹਾਸਲ ਕਰਨ ਦੇ ਉਦੇਸ਼ ਨਾਲ ਵਾਰ-ਵਾਰ ਰਾਜਨੀਤੀ 'ਚ ਅਰਾਜਕਤਾ ਪੈਦਾ ਕਰ ਰਹੇ ਹਨ।' 


Tarsem Singh

Content Editor

Related News