ਹਮਜ਼ਾ ਸ਼ਰੀਫ ਨੇ ਪਾਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ
Sunday, May 01, 2022 - 01:01 AM (IST)
ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਬੇਟੇ ਹਮਜ਼ਾ ਸ਼ਰੀਫ ਨੇ ਦੇਸ਼ 'ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਸ਼ਨੀਵਾਰ ਨੂੰ ਸਹੁੰ ਚੁੱਕੀ। ਪੰਜਾਬ ਦੀ ਆਬਾਦੀ ਲਗਭਗ 11 ਕਰੋੜ ਹੈ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਰਾਜਾ ਪਰਵੇਜ਼ ਅਸ਼ਰਫ ਨੇ ਇਥੇ ਰਾਜਭਵਨ ਵਿਚ 47 ਸਾਲਾ ਹਮਜਾ ਨੂੰ ਸਹੁੰ ਚੁਕਾਈ। ਇਸ ਤੋਂ ਪਹਿਲਾਂ ਦਿਨ 'ਚ ਰਾਜਪਾਲ ਉਮਰ ਸਰਫਰਾਜ਼ ਚੀਮਾ ਨੇ ਸਾਬਕਾ ਮੁੱਖ ਮੰਤਰੀ ਉਸਮਾਨ ਬਜਦਾਰ ਦਾ ਅਸਤੀਫ਼ਾ ਰੱਦ ਕਰ ਦਿੱਤਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਬਹਾਲ ਕਰ ਦਿੱਤਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਐਲਾਨ ਦਾ ਸੰਧਵਾਂ ਵੱਲੋਂ ਸਵਾਗਤ
ਚੀਮਾ ਨੇ ਹਮਜ਼ਾ ਦੀ ਚੋਣ ਨੂੰ ਸੰਵਿਧਾਨਕ ਰੂਪ ਨਾਲ ਅਵੈਧ ਕਰਾਰ ਦਿੱਤਾ। ਰਾਜਪਾਲ ਚੀਮਾ ਨੇ ਹਮਜ਼ਾ ਦੇ ਸਹੁੰ ਚੁੱਕ ਸਮਾਗਮ ਲਈ ਰਾਜਭਵਨ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹਟਾ ਕੇ ਸੁਰੱਖਿਆ ਵਿਵਸਥਾ ਆਪਣੇ ਕੰਟਰੋਲ 'ਚ ਲੈਣ ਨੂੰ ਲੈ ਕੇ ਪੰਜਾਬ ਪੁਲਸ ਦੀ ਵੀ ਆਲੋਚਨਾ ਕੀਤੀ। ਸਹੁੰ ਚੁੱਕ ਸਮਾਗਮ ਜਾਰੀ ਰਹਿਣ ਦੌਰਾਨ ਚੀਮਾ ਨੇ ਚੀਫ਼ ਜਸਟਿਸ ਨੂੰ ਬੇਨਤੀ ਕੀਤੀ ਕਿ ਉਹ ਪੁਲਸ ਵੱਲੋਂ ਰਾਜਭਵਨ ਨੂੰ ਆਪਣੇ ਕੰਟਰੋਲ 'ਚ ਲੈਣ ਦੇ ਕਦਮ ਦਾ ਨੋਟਿਸ ਲੈਣ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ 'ਤੇ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਪੱਤਰ ਲਿਖਣਗੇ।
ਇਹ ਵੀ ਪੜ੍ਹੋ : ਚੀਨ 'ਚ ਇਮਾਰਤ ਡਿੱਗਣ ਕਾਰਨ 20 ਤੋਂ ਵਧ ਲੋਕ ਫਸੇ ਤੇ 39 ਹੋਰ ਲਾਪਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ