ਹਮਾਸ ਦੀ ਚਿਤਾਵਨੀ, ਯੇਰੂਸ਼ਲਮ ਦੇ ਅਲ-ਅਕਸਾ ਮਸਜਿਦ ਤੋਂ ਦੂਰ ਰਹਿਣ ਇਜ਼ਰਾਇਲੀ

12/08/2019 8:53:10 PM

ਯੇਰੂਸ਼ਲਮ- ਹਮਾਸ ਨੇ ਯੇਰੂਸ਼ਲਮ ਵਿਚ ਅਲ-ਅਕਸਾ ਮਸਜਿਦ ਵਿਚ ਕਿਸੇ ਵੀ ਤਰ੍ਹਾਂ ਦੇ ਉਲੰਘਣ ਨੂੰ ਲੈ ਕੇ ਇਜ਼ਰਾਇਲ ਨੂੰ ਚਿਤਾਵਨੀ ਦਿੱਤੀ ਹੈ। ਸਿਨਹੂਆ ਨਿਊਜ਼ ਏਜੰਸੀ ਦੇ ਮੁਤਾਬਕ ਹਮਾਸ ਦੇ ਆਰਮਡ ਵਿੰਗ ਅਲ-ਕਸਮ ਬ੍ਰਿਗੇਡ ਦੇ ਬੁਲਾਰੇ ਅਬੂ ਓਬੇਦਾ ਨੇ ਸ਼ਨੀਵਾਰ ਨੂੰ ਇਹ ਚਿਤਾਵਨੀ ਜਾਰੀ ਕੀਤੀ। ਉਹਨਾਂ ਨੇ ਮਸਜਿਦ ਵਿਚ ਉਲੰਘਣ ਜਾਰੀ ਰਹਿਣ ਦੇ ਲਈ ਇਜ਼ਰਾਇਲ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰ ਠਹਿਰਾਇਆ।

ਅਲ-ਕਸਮ ਬ੍ਰਿਗੇਡ ਦੇ ਬੁਲਾਰੇ ਅਬੂ ਓਬੇਦਾ ਨੇ ਕਿਹਾ ਕਿ ਅਲ-ਅਕਸਾ ਮਸਜਿਦ ਵਿਚ ਜੋ ਹੁੰਦਾ ਹੈ, ਹਮਲਾ ਕਰਨਾ, ਉਕਸਾਉਣਾ ਜਾਂ ਨਮਾਜ਼ੀਆਂ ਦੇ ਖਿਲਾਫ ਖਤਰਨਾਕ ਵਤੀਰਾ, ਕਬਜ਼ੇ ਦੀ ਆੜ ਵਿਚ ਧਮਾਕੇ ਦਾ ਕਾਰਨ ਹੋਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੱਕ ਸੰਜਮ ਨਹੀਂ ਬਣਾਏ ਰੱਖ ਸਕਦੇ।

ਫਿਲਸਤੀਨ ਤੇ ਇਜ਼ਰਾਇਲੀ ਸੂਤਰਾਂ ਦੇ ਮੁਤਾਬਕ ਸ਼ਨੀਵਾਰ ਰਾਤ ਨੂੰ ਫਿਲਸਤੀਨ ਲੜਾਕਿਆਂ ਨੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਇਲ ਵਿਚ ਤਿੰਨ ਪ੍ਰਜੈਕਟਾਈਲ ਫਾਇਰ ਕੀਤੇ ਸਨ। ਇਜ਼ਰਾਇਲ ਰੇਡੀਓ ਨੇ ਦੱਸਿਆ ਕਿ ਦੋ ਰਾਕੇਟਾਂ ਨੂੰ ਰੋਕ ਦਿੱਤਾ ਗਿਆ ਤੇ ਇਕ ਤੀਜਾ ਖਾਲੀ ਮੈਦਾਨ ਵਿਚ ਡਿੱਗਿਆ, ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਹਮਲੇ ਦੀ ਜ਼ਿੰਮੇਦਾਰੀ ਕਿਸੇ ਨਹੀਂ ਲਈ ਹੈ।

ਦੱਸ ਦਈਏਕਿ ਅਜੇ ਹਾਲ ਵਿਚ ਇਜ਼ਰਾਇਲ ਤੇ ਗਾਜ਼ਾ ਦੇ ਵਿਧਰੋਹੀ ਸੰਗਠਨਾਂ ਦੇ ਵਿਚਾਲੇ ਦੁਬਾਰਾ ਹਿੰਸਾ ਭੜਕ ਗਈ ਸੀ, ਜਦੋਂ ਇਜ਼ਰਾਇਲ ਨੇ ਇਕ ਸੀਨੀਅਰ ਇਸਲਾਮਿਕ ਜਿਹਾਦ ਕਮਾਂਡਰ ਅਬੂ ਅਲ ਅੱਤਾ ਦੇ ਘਰ ਬੰਬ ਬਾਰੀ ਕਰਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਹਮਾਸ ਮੁਖੀ ਇਸਮਾਈਲ ਖਾਨ ਹਨਿਯੇਹ ਨੇ ਕਿਹਾ ਕਿ ਗਾਜ਼ਾ ਪੱਟੀ ਵਿਚ ਹਾਲ ਹੀ ਵਿਚ ਹੋਈ ਹਿੰਸਾ ਰੁਕਣ ਦੇ ਬਾਵਜੂਦ ਇਜ਼ਾਰਾਇਲ ਨਾਲ ਜੰਗ ਖਤਮ ਨਹੀਂ ਹੋਈ ਹੈ।


Baljit Singh

Content Editor

Related News