ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ
Saturday, Oct 14, 2023 - 10:24 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਅੱਤਵਾਦੀ ਸੰਗਠਨ ਅਲਕਾਇਦਾ ਤੋਂ ਵੀ ਬਦਤਰ ਹੈ। ਬਾਈਡੇਨ ਨੇ ਫਿਲਾਡੇਲਫੀਆ ਵਿਚ 'ਹਾਈਡ੍ਰੋਜਨ ਹੱਬਸ' ਵਿਚ ਆਪਣੇ ਸੰਬੋਧਨ ਵਿਚ ਕਿਹਾ, 'ਸਾਨੂੰ ਜਿੰਨਾ ਜ਼ਿਆਦਾ ਇਸ ਹਮਲੇ ਦੇ ਬਾਰੇ ਵਿਚ ਪਤਾ ਲੱਗਦਾ ਹੈ, ਉਹ ਓਨਾ ਹੋਰ ਜ਼ਿਆਦਾ ਭਿਆਨਕ ਦਿਖਾਈ ਦਿੰਦਾ ਹੈ। ਇਕ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕ ਮਾਰੇ ਜਾ ਚੁੱਕੇ ਹਨ, ਜਿਸ ਵਿਚ 27 ਅਮਰੀਕੀ ਵੀ ਸ਼ਾਮਲ ਹਨ।' ਉਨ੍ਹਾਂ ਕਿਹਾ, ' ਇਨ੍ਹਾਂ ਦੇ ਮੁਕਾਬਲੇ ਤਾਂ ਅਲਕਾਇਦਾ ਵੀ ਕੁੱਝ ਠੀਕ ਲੱਗਦਾ ਹੈ। ਇਹ ਸ਼ੈਤਾਨ ਹਨ। ਜਿਵੇਂ ਮੈਂ ਸ਼ੁਰੂਆਤ ਤੋਂ ਕਹਿੰਦਾ ਆ ਰਿਹਾ ਹਾਂ ਕਿ ਅਮਰੀਕਾ ਇਸ ਨੂੰ ਲੈ ਕੇ ਗ਼ਲਤੀ ਨਹੀਂ ਕਰ ਰਿਹਾ, ਉਹ ਇਜ਼ਰਾਈਲ ਨਾਲ ਹੈ।'
ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ: ਭਾਰਤ ਨਾਲ ਤਣਾਅ ਦੌਰਾਨ ਰਿਸਰਚ ਪੋਲ 'ਚ ਸਾਹਮਣੇ ਆਈ ਕੈਨੇਡੀਅਨਾਂ ਦੀ ਰਾਏ
ਰਾਸ਼ਟਰਪਤੀ ਨੇ ਕਿਹਾ, 'ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੱਲ੍ਹ ਇਜ਼ਰਾਈਲ ਵਿਚ ਸਨ ਅਤੇ ਅੱਜ ਰੱਖਿਆ ਮੰਤਰੀ ਲਾਇਡ ਆਸਟਿਨ ਉੱਥੇ ਹਨ। ਉਨ੍ਹਾਂ ਕਿਹਾ, 'ਅਸੀਂ ਇਹ ਯਕੀਨੀ ਕਰਨ ਰਹੇ ਹਾਂ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਲਈ ਜੋ ਕੁੱਝ ਵੀ ਚਾਹੀਦਾ ਹੈ ਉਹ ਉਸ ਕੋਲ ਹੋਵੇ ਅਤੇ ਉਹ ਹਮਲਿਆਂ ਦਾ ਜਵਾਬ ਦੇਵੇ। ਮੇਰੀ ਤਰਜੀਹ ਇਹ ਵੀ ਹੈ ਕਿ ਗਾਜ਼ਾ ਵਿਚ ਮਨੁੱਖੀ ਸੰਕਟ ਨਾਲ ਨਜਿੱਠਿਆ ਜਾਵੇ।' ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ 'ਤੇ ਉਨ੍ਹਾਂ ਦੀ ਟੀਮ ਇਸ ਖੇਤਰ ਵਿਚ ਕੰਮ ਕਰ ਰਹੀ ਹੈ ਅਤੇ ਇਜ਼ਰਾਈਲ ਦੀ ਮਦਦ ਲਈ ਮਿਸਰ, ਜਾਰਡਨ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨਾਲ ਸਿੱਧੀ ਗੱਲਬਾਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Operation Ajay: ਇਜ਼ਰਾਈਲ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਪਹੁੰਚੀ ਦਿੱਲੀ
ਉਨ੍ਹਾਂ ਕਿਹਾ, "ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਫਲਸਤੀਨੀ ਆਬਾਦੀ ਦੇ ਇੱਕ ਮਹੱਤਵਪੂਰਨ ਹਿੱਸੇ ਦਾ ਹਮਾਸ ਅਤੇ ਇਸਦੇ ਹਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਜ ਮੈਂ ਉਨ੍ਹਾਂ ਸਾਰੇ ਅਮਰੀਕੀ ਪਰਿਵਾਰਾਂ ਨਾਲ ਜ਼ੂਮ ਕਾਲ 'ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਗੱਲ ਕੀਤੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਾਪਤਾ ਹਨ।" ਬਾਈਡੇਨ ਨੇ ਕਿਹਾ ਕਿ ਉਹ ਦਰਦ ਵਿੱਚੋਂ ਲੰਘ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪੁੱਤਰ, ਧੀ, ਪਤੀ, ਪਤਨੀ ਅਤੇ ਬੱਚੇ ਕਿਸ ਹਾਲ ਵਿਚ ਹਨ। ਤੁਸੀਂ ਸਮਝਦੇ ਹੋ - ਇਹ ਪਰੇਸ਼ਾਨ ਕਰਨ ਵਾਲਾ ਹੈ। ਮੈਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ...।
ਪ੍ਰੋਗਰਾਮ ਵਿਚ ਬਾਈਡੇਨ ਨੇ ਕਿਹਾ, "ਅਸੀਂ ਹਮਾਸ ਵੱਲੋਂ ਫੜੇ ਗਏ ਅਮਰੀਕੀਆਂ ਦੀ ਰਿਹਾਈ ਯਕੀਨੀ ਕਰਨ ਲਈ ਇਜ਼ਰਾਈਲ ਅਤੇ ਖੇਤਰ ਵਿਚ ਆਪਣੇ ਸਹਿਯੋਗੀਆਂ ਨਾਲ 24 ਘੰਟੇ ਕੰਮ ਕਰ ਰਹੇ ਹਾਂ ਅਤੇ ਅਸੀਂ ਉਦੋਂ ਤੱਕ ਰੁਕਣ ਵਾਲੇ ਨਹੀਂ ਹਾਂ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਘਰ ਨਹੀਂ ਲਿਆਉਂਦੇ।" ਵ੍ਹਾਈਟ ਹਾਊਸ ਦੇ ਪ੍ਰਿੰਸੀਪਲ ਡਿਪਟੀ ਸੈਕਟਰੀ ਓਲੀਵੀਆ ਡਾਲਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਅੱਗੇ ਵੀ ਅਜਿਹਾ ਕਰਦਾ ਰਹੇਗਾ।
ਇਹ ਵੀ ਪੜ੍ਹੋ: ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।