ਇਜ਼ਰਾਈਲੀ ਹਵਾਈ ਹਮਲੇ 'ਚ ਹਮਾਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਹੋਈ ਮੌਤ
Wednesday, May 12, 2021 - 09:23 PM (IST)
ਗਾਜ਼ਾ ਸਿਟੀ-ਕੱਟੜਪੰਥੀ ਸਮੂਹ 'ਚ ਗਾਜ਼ਾ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਦੇ ਹਵਾਈ ਹਮਲੇ ਉਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਮੌਤ ਹੋ ਗਈ ਹੈ। 2014 'ਚ ਫਲਸਤੀਨੀ ਖੇਤਰ 'ਚ ਜੰਗ ਤੋਂ ਬਾਅਦ ਇਹ ਕਿਸੇ ਉੱਚ ਪੱਧਰੀ ਕੱਟੜਪੰਥੀ ਦੀ ਮੌਤ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ ਨੇ ਕਿਹਾ ਸੀ ਕਿ ਹਵਾਈ ਹਮਲਿਆਂ 'ਚ ਬਾਸਮੇਸ ਈਸਾ ਅਤੇ ਹਮਾਸ ਦੇ ਕਈ ਸੀਨੀਅਰ ਕੱਟੜਪੰਥੀ ਮਾਰੇ ਗਏ ਹਨ। ਫੌਜ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਜਟਿਲ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਮੁਹਿੰਮ ਚਲਾਈ ਸੀ।
ਇਹ ਵੀ ਪੜ੍ਹੋ-ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ
ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ 'ਹਮਾਸ ਦੇ ਜਨਰਲ ਸਟਾਫ ਦਾ ਅਹਿਮ ਹਿੱਸਾ' ਸਨ ਅਤੇ ਸਮੂਹ ਦੀ ਫੌਜੀ ਇਕਾਈ ਦੇ ਮੁਖੀ ਦੇ ਕਰੀਬੀ ਮੰਨੇ ਜਾਂਦੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਰਬ ਨਾਗਰਿਕਾਂ ਵੱਲੋਂ ਵਿਆਪਕ ਪ੍ਰਦਰਸ਼ਨ ਨੂੰ ਰੋਕਣ ਲਈ ਇਜ਼ਰਾਈਲ ਜ਼ਰੂਰਤ ਪੈਣ 'ਤੇ ਵਧੇਰੇ ਤਾਕਤ ਦਾ ਇਸਤੇਮਾਲ ਕਰੇਗਾ।
ਇਹ ਵੀ ਪੜ੍ਹੋ-ਨੇਪਾਲ ਨੇ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਮਈ ਤਕ ਵਧਾਈ
ਇਨ੍ਹਾਂ ਪ੍ਰਦਰਸ਼ਨਾਂ ਕਾਰਣ ਲੋਕ ਜ਼ਖਮੀ ਹੋਏ, ਗ੍ਰਿਫਤਾਰ ਹੋਏ ਅਤੇ ਜਾਇਦਾਦ ਦਾ ਨੁਕਸਾਨ ਹੋਇਆ ਹੈ। ਨੇਤਨਯਾਹੂ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਸਰਹੱਦ ਪੁਲਸ ਬਲ ਦੀ ਤਾਇਨਾਤੀ ਕਰ ਕੇ ਅਰਾਜਕਤਾ ਰੋਕੇਗਾ। ਯੇਰੁਸ਼ੇਲਮ 'ਚ ਹਿੰਸਾ ਅਤੇ ਹਾਲ ਦੇ ਦਿਨਾਂ 'ਚ ਗਾਜ਼ਾ ਪੱਟੀ 'ਚ ਇਜ਼ਰਾਈਲ ਅਤੇ ਹਮਾਸ ਦੇ ਕੱਟੜਪੰਥੀਆਂ ਦਰਮਿਆਨ ਭਾਰੀ ਲੜਾਈ ਤੋਂ ਬਾਅਦ ਅਸ਼ਾਂਤੀ ਵਧੀ ਹੈ। ਇਹ ਲੜਾਈ ਯੇਰੁਸ਼ੇਲਮ ਨੂੰ ਲੈ ਕੇ ਵਿਵਾਦ ਨਾਲ ਸੰਬੰਧਿਤ ਹੈ।
ਇਹ ਵੀ ਪੜ੍ਹੋ-ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ 'ਤੇ ਲਾਈ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।