''ਹਮਾਸ ਨੇ ਹੁਣ ਤੱਕ 2500 ਤੋਂ ਵਧੇਰੇ ਰਾਕਟ ਦਾਗੇ''
Saturday, May 15, 2021 - 08:49 PM (IST)

ਤੇਲ ਅਵੀਵ- ਇਜ਼ਰਾਈਲ ਦੇ ਪ੍ਰਧਾਨ ਬੈਂਜ਼ਾਮਿਨ ਨੇਤਨਯਾਹੂ ਦੇ ਬੁਲਾਰੇ ਓਫਿਰ ਗੇਂਡੇਲਮੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਫਿਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਹੁਣ ਤੱਕ ਇਜ਼ਰਾਈਲ 'ਤੇ 2500 ਤੋਂ ਵਧੇਰੇ ਰਾਕਟ ਦਾਗੇ ਹਨ। ਓਫਿਰ ਨੇ ਟਵੀਟ ਕੀਤਾ ਕਿ ਹਮਸਾ ਨੇ ਹੁਣ ਤੱਕ ਇਜ਼ਰਾਈਲ 'ਤੇ 2500 ਤੋਂ ਵਧੇਰੇ ਰਾਕਟ ਦਾਗੇ ਹਨ ਤਾਂ ਕਿ ਉਹ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਮਾਰ ਸਕੇ। ਹਮਾਸ ਨੇ ਹਮਲਾ ਕਰਨ ਦੀ ਪਹਿਲਾਂ ਤੋਂ ਚਿਤਾਵਨੀ ਨਹੀਂ ਦਿੱਤੀ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਕਿ ਉਹ ਸਮੇਂ ਰਹਿੰਦੇ ਸੁਰੱਖਿਅਤ ਥਾਵਾਂ 'ਤੇ ਚੱਲੇ ਜਾਣ।