ਹੈਤੀ ''ਚ ਅਪਰਾਧਿਕ ਗਿਰੋਹਾਂ ਨੇ ਰਾਸ਼ਟਰਪਤੀ ਭਵਨ ਸਮੇਤ ਕਈ ਸਰਕਾਰੀ ਇਮਾਰਤਾਂ ''ਤੇ ਕੀਤਾ ਹਮਲਾ

03/09/2024 4:45:46 PM

ਪੋਰਟ-ਓ-ਪ੍ਰਿੰਸ (ਵਾਰਤਾ)- ਹੈਤੀ ਵਿਚ ਅਪਰਾਧਿਕ ਗਿਰੋਹਾਂ ਨੇ ਦੇਸ਼ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਚ ਰਾਸ਼ਟਰਪਤੀ ਭਵਨ, ਗ੍ਰਹਿ ਮੰਤਰਾਲਾ ਅਤੇ ਪੁਲਸ ਹੈੱਡਕੁਆਰਟਰ ਸਮੇਤ ਕਈ ਸਰਕਾਰੀ ਇਮਾਰਤਾਂ 'ਤੇ ਹਮਲਾ ਕੀਤਾ। ਏ.ਬੀ.ਸੀ. ਨਿਊਜ਼ ਪ੍ਰਸਾਰਕ ਨੇ ਸ਼ਨੀਵਾਰ ਨੂੰ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਕਈ ਵੱਖ-ਵੱਖ ਅਪਰਾਧਿਕ ਸਮੂਹਾਂ ਨੇ ਰਾਸ਼ਟਰਪਤੀ ਭਵਨ ਸਮੇਤ ਕਈ ਸਰਕਾਰੀ ਦਫ਼ਤਰਾਂ 'ਤੇ ਹਮਲੇ ਕੀਤੇ। ਹਾਲਾਂਕਿ ਪੁਲਸ ਅਤੇ ਅਪਰਾਧਿਕ ਗਿਰੋਹਾਂ ਵਿਚਾਲੇ ਹੋਈ ਝੜਪ 'ਚ ਘੱਟੋ-ਘੱਟ 12 ਹਮਲਾਵਰ ਮਾਰੇ ਗਏ। ਨਿਊਜ਼ ਪ੍ਰਸਾਰਕ ਨੇ ਕਿਹਾ ਕਿ ਹੈਤੀ ਦੇ ਲੋਕਾਂ ਨੇ ਭਾਰੀ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਅਪਰਾਧਿਕ ਗਿਰੋਹਾਂ ਅਤੇ ਪੁਲਸ ਵਿਚਕਾਰ ਹਿੰਸਕ ਝੜਪਾਂ ਹੋਣ ਕਾਰਨ ਸੈਂਕੜੇ ਲੋਕ ਆਪਣੇ ਇਲਾਕਿਆਂ ਨੂੰ ਛੱਡਣ ਲਈ ਮਜਬੂਰ ਹੋਏ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਪੁਲਸ ਮੁਲਾਜ਼ਮ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇੱਥੇ ਦੱਸ ਦੇਈਏ ਕਿ ਹਥਿਆਰਬੰਦ ਗਿਰੋਹਾਂ ਨੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ 29 ਫਰਵਰੀ ਤੋਂ ਰਾਜਧਾਨੀ ਵਿੱਚ ਹਮਲਿਆਂ ਦੀ ਇੱਕ ਲਹਿਰ ਸ਼ੁਰੂ ਕੀਤੀ ਹੈ।

 

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਕ ਹਥਿਆਰਬੰਦ ਗਿਰੋਹ ਨੇ ਹੈਤੀ ਦੀਆਂ 2 ਸਭ ਤੋਂ ਵੱਡੀਆਂ ਜੇਲ੍ਹਾਂ 'ਤੇ ਹਮਲਾ ਕਰਕੇ ਕਈ ਕੈਦੀਆਂ ਨੂੰ ਰਿਹਾਅ ਕਰਾਇਆ ਸੀ। ਹੈਤੀ ਦੇ ਅਧਿਕਾਰੀਆਂ ਨੇ ਅਪਰਾਧੀਆਂ ਨੂੰ ਹਿਰਾਸਤ ਵਿੱਚ ਲੈਣ ਲਈ 72 ਘੰਟਿਆਂ ਦੀ ਐਮਰਜੈਂਸੀ ਅਤੇ ਕਰਫਿਊ ਦੀ ਘੋਸ਼ਣਾ ਕੀਤੀ ਸੀ। ਹੈਤੀ ਦੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਰਾਜਧਾਨੀ ਖੇਤਰ ਵਿੱਚ ਹਾਲ ਹੀ ਵਿੱਚ ਘੋਸ਼ਿਤ ਐਮਰਜੈਂਸੀ ਦੀ ਸਥਿਤੀ ਅਪ੍ਰੈਲ ਦੇ ਸ਼ੁਰੂ ਤੱਕ ਲਾਗੂ ਰਹੇਗੀ। ਹੈਤੀ ਵਿਚ ਲੰਬੇ ਸਮੇਂ ਤੋਂ ਸਮਾਜਿਕ ਅਤੇ ਰਾਜਨੀਤਿਕ ਸੰਕਟ ਬਣਿਆ ਹੋਇਆ ਹੈ। 7 ਜੁਲਾਈ 2021 ਨੂੰ ਰਾਸ਼ਟਰਪਤੀ ਜੋਵੇਨਲ ਮੋਇਸ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਅਪਰਾਧਿਕ ਗਿਰੋਹਾਂ ਦੀਆਂ ਵਾਰਦਾਤਾਂ ਵਿੱਚ ਹੋਰ ਵਾਧਾ ਹੋਇਆ ਹੈ। ਦੇਸ਼ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ, ਜਦੋਂ ਕਿ ਕੁਦਰਤੀ ਆਫ਼ਤਾਂ ਕਾਰਨ ਮਨੁੱਖੀ ਸੰਕਟ ਦੀ ਸਥਿਤੀ ਹੋਰ ਵੀ ਵਿਗੜਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਹਾਜ਼ਾਂ ਨੇ ਆਸਮਾਨ ਤੋਂ ਸੁੱਟੀ ਰਾਹਤ ਸਮੱਗਰੀ, ਪੈਰਾਸ਼ੂਟ ਨਾ ਖੁੱਲਣ ਕਾਰਨ ਲੋਕਾਂ 'ਤੇ ਡਿੱਗੇ ਬਕਸੇ, 5 ਮੌਤਾਂ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News