ਅੱਤਵਾਦੀ ਹਾਫਿਜ਼ ਸਈਦ ਦੇ ਕਰੀਬੀ ਭੁੱਟਾਵੀ ਦੀ ਪਾਕਿਸਤਾਨ ਦੀ ਜੇਲ੍ਹ ’ਚ ਮੌਤ

Friday, Jan 12, 2024 - 05:20 PM (IST)

ਅੱਤਵਾਦੀ ਹਾਫਿਜ਼ ਸਈਦ ਦੇ ਕਰੀਬੀ ਭੁੱਟਾਵੀ ਦੀ ਪਾਕਿਸਤਾਨ ਦੀ ਜੇਲ੍ਹ ’ਚ ਮੌਤ

ਇਸਲਾਮਾਬਾਦ (ਏਜੰਸੀ) : ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਅਤੇ ਅੱਤਵਾਦੀ ਹਾਫ਼ਿਜ਼ ਸਈਦ ਦੇ ਕਰੀਬੀ ਹਾਫ਼ਿਜ਼ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ। ਇਹ ਪੁਸ਼ਟੀ 7 ਮਹੀਨਿਆਂ ਬਾਅਦ ਹੋਈ ਹੈ।

ਇਹ ਵੀ ਪੜ੍ਹੋ: ਘਰ ਪਰਤ ਰਹੇ ਪਰਿਵਾਰ ਦੀ ਬਰਫ਼ 'ਚ ਫਸੀ ਕਾਰ, 2 ਬੱਚਿਆਂ ਸਣੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ ਹਾਫਿਜ਼ ਅਬਦੁਲ ਸਲਾਮ ਭੁੱਟਾਵੀ ਹਾਫਿਜ਼ ਸਈਦ ਦਾ ਡਿਪਟੀ ਸੀ ਅਤੇ ਉਸ ਨੇ ਮੁੰਬਈ ਹਮਲਿਆਂ ’ਚ ਸ਼ਾਮਲ ਅੱਤਵਾਦੀਆਂ ਨੂੰ ਸਿਖਲਾਈ ਦੇਣ ’ਚ ਭੂਮਿਕਾ ਨਿਭਾਈ ਸੀ। ਭੁੱਟਾਵੀ ਨੇ ਸਮੂਹ ਦੇ ਰੋਜ਼ਾਨਾ ਦੇ ਕੰਮਕਾਜ ਦੀ ਕਮਾਨ ਸੰਭਾਲੀ ਜਦੋਂ ਹਾਫਿਜ਼ ਸਈਦ ਨੂੰ ਨਵੰਬਰ 2008 ਦੇ ਮੁੰਬਈ ਹਮਲਿਆਂ ਤੋਂ ਕੁਝ ਦਿਨ ਬਾਅਦ ਹਿਰਾਸਤ ’ਚ ਲਿਆ ਗਿਆ ਸੀ ਅਤੇ ਜੂਨ 2009 ਤੱਕ ਹਿਰਾਸਤ ’ਚ ਰਿਹਾ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News