ਹਿੰਦੂਆਂ ਤੇ ਈਸਾਈਆਂ ਦੇ ਘਰਾਂ ਅੱਗੇ ਲਾਇਆ ‘ਐੱਚ’ ਤੇ ‘ਕਰਾਸ’ ਦਾ ਨਿਸ਼ਾਨ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

Monday, Sep 06, 2021 - 11:54 AM (IST)

ਹਿੰਦੂਆਂ ਤੇ ਈਸਾਈਆਂ ਦੇ ਘਰਾਂ ਅੱਗੇ ਲਾਇਆ ‘ਐੱਚ’ ਤੇ ‘ਕਰਾਸ’ ਦਾ ਨਿਸ਼ਾਨ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਫਰੀਦਪੁਰ ’ਚ ਪਾਕਿਸਤਾਨੀ ਸੈਨਾ ਵੱਲੋਂ ਵਿਸ਼ੇਸ਼ ਅਭਿਆਨ ਚਲਾ ਕੇ ਸਾਰੇ ਹਿੰਦੂਆਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਪੀਲੇ ਰੰਗ ਦਾ ‘ਐੱਚ’ ਲਿਖ ਦਿੱਤਾ ਹੈ, ਜਦਕਿ ਈਸਾਈਆਂ ਦੇ ਘਰਾਂ ਅੱਗੇ ਲਾਲ ਰੰਗ ਨਾਲ ‘ਕਰਾਸ’ ਦਾ ਨਿਸ਼ਾਨ ਲਾ ਦਿੱਤਾ ਹੈ। ਪਾਕਿਸਤਾਨ ਸੈਨਾ ਦੀ ਇਸ ਕਾਰਵਾਈ ਨਾਲ ਹਿੰਦੂ ਸਮੇਤ ਈਸਾਈ ਫਿਰਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਾ ਗਿਆ ਹੈ।

ਕਸਬੇ ’ਚ ਲਗਭਗ 300 ਹਿੰਦੂ ਪਰਿਵਾਰ ਰਹਿੰਦੇ ਹਨ ਅਤੇ ਜ਼ਿਆਦਾਤਰ ਹਿੰਦੂ ਦੁਕਾਨਾਂ ਕਰਦੇ ਹਨ। ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਸੈਨਾ ਦੇ ਜਵਾਨ ਇਸ ਫਰੀਦਪੁਰ ਕਸਬੇ ਦੇ ਘਰ-ਘਰ ਜਾ ਕੇ ਪੁੱਛਗਿੱਛ ਕਰ ਰਹੇ ਸੀ ਕਿ ਘਰ ’ਚ ਕਿਸ ਫਿਰਕੇ ਦੇ ਲੋਕ ਰਹਿੰਦੇ ਹਨ।


author

Harinder Kaur

Content Editor

Related News