ਐੱਚ-1ਬੀ ਵੀਜ਼ਾ ਸੰਬੰਧੀ ਟਰੰਪ ਪ੍ਰਸ਼ਾਸਨ ਵੱਲੋਂ ਇਹ ਵਿਵਸਥਾ ਖਤਮ ਕਰਨ ਦਾ ਪ੍ਰਸਤਾਵ

Thursday, Oct 29, 2020 - 06:22 PM (IST)

ਐੱਚ-1ਬੀ ਵੀਜ਼ਾ ਸੰਬੰਧੀ ਟਰੰਪ ਪ੍ਰਸ਼ਾਸਨ ਵੱਲੋਂ ਇਹ ਵਿਵਸਥਾ ਖਤਮ ਕਰਨ ਦਾ ਪ੍ਰਸਤਾਵ

 ਵਾਸ਼ਿੰਗਟਨ (ਭਾਸ਼ਾ): ਟਰੰਪ ਸਰਕਾਰ ਵੀਜ਼ਾ ਨਿਯਮਾਂ ਨਾਲ ਸਬੰਧਤ ਦਿਨ-ਬ-ਦਿਨ ਸਖ਼ਤ ਫ਼ੈਸਲੇ ਲੈ ਰਹੀ ਹੈ। ਹੁਣ ਟਰੰਪ ਪ੍ਰਸ਼ਾਸਨ ਨੇ ਸੂਚਨਾ ਤਕਨਾਲੋਜੀ ਖੇਤਰ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਐੱਚ-1ਬੀ ਵੀਜ਼ਾ ਦੇਣ ਦੇ ਲਈ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਨੂੰ ਖਤਮ ਕਰ ਕੇ ਇਸ ਦੀ ਜਗ੍ਹਾ 'ਤੇ ਤਨਖਾਹ ਆਧਾਰਿਤ ਚੋਣ ਪ੍ਰਕਿਰਿਆ ਅਪਨਾਉਣ ਦਾ ਪ੍ਰਸਤਾਵ ਦਿੱਤਾ ਹੈ। ਨਵੀਂ ਵਿਵਸਥਾ ਦੇ ਲਈ ਇਕ ਨੋਟੀਫਿਕੇਸ਼ਨ ਵੀਰਵਾਰ ਨੂੰ ਫੈਡਰਲ ਰਜਿਸਟਰ ਵਿਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਰੈਲੀ ਨੇੜੇ ਪਹੁੰਚਿਆ ਜਹਾਜ਼, F-16 ਨੇ ਦਿਸ਼ਾ ਬਦਲਣ ਲਈ ਕੀਤਾ ਮਜਬੂਰ (ਵੀਡੀਓ) 

ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਹਿੱਸੇਦਾਰ, ਨੋਟੀਫਿਕੇਸ਼ਨ 'ਤੇ 30 ਦਿਨ ਦੇ ਅੰਦਰ ਵੀ ਜਵਾਬ ਦੇ ਸਕਦੇ ਹਨ। ਡੀ.ਐੱਚ.ਐੱਸ. ਵੱਲੋਂ ਕਿਹਾ ਗਿਆ ਕਿ ਕੰਪਿਊਟਰਾਈਜ਼ਡ ਲਾਟਰੀ ਦੀ ਵਿਵਸਥਾ ਨੂੰ ਖਤਮ ਕਰਨ ਨਾਲ ਅਮਰੀਕੀ ਕਰਮਚਾਰੀਆਂ ਦੇ ਭੱਤਿਆਂ 'ਤੇ ਪੈਣ ਵਾਲਾ ਦਬਾਅ ਘੱਟ ਹੋਵੇਗਾ, ਜੋ ਹਰੇਕ ਸਾਲ ਘੱਟ ਤਨਖਾਹ ਵਾਲੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਆਉਣ ਨਾਲ ਪੈਂਦਾ ਹੈ। ਐੱਚ-1ਬੀ ਵੀਜ਼ਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਪੱਖਾਂ ਵਿਚ ਮਾਹਰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀਆਂ ਦੇਣ ਦੀ ਮਨਜ਼ੂਰੀ ਪ੍ਰਦਾਨ ਕਰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸਿਡਨੀ 'ਚ ਇਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ


author

Vandana

Content Editor

Related News