ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਲੰਮੇ ਸਮੇਂ ਬਾਅਦ ਦੀਵਾਨਾਂ ਦਾ ਮੁੜ ਹੋਇਆ ਆਗਾਜ਼

Thursday, Jun 17, 2021 - 04:16 PM (IST)

ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਲੰਮੇ ਸਮੇਂ ਬਾਅਦ ਦੀਵਾਨਾਂ ਦਾ ਮੁੜ ਹੋਇਆ ਆਗਾਜ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਗਲਾਸਗੋ ਵਿਖੇ ਲੱਗਭਗ ਡੇਢ ਸਾਲ ਦੇ ਲੰਮੇ ਅਰਸੇ ਬਾਅਦ ਬੁੱਧਵਾਰ ਦੇ ਦੀਵਾਨਾਂ ਦੀ ਸ਼ੁਰੂਆਤ ਹੋਈ। ਇਸ ਸਮੇਂ ਅਮਰ ਸਿੰਘ ਚੁੰਬਰ ਤੇ ਬਲਬਰ ਕੌਰ ਚੁੰਬਰ ਦੇ ਪੋਤਰੇ ਰਾਇਨ ਚੁੰਬਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਗੁਰਬਾਣੀ ਪਾਠ ਦੇ ਨਾਲ-ਨਾਲ ਭਾਈ ਅਰਵਿੰਦਰ ਸਿੰਘ ਤੇ ਤੇਜਵੰਤ ਸਿੰਘ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

PunjabKesari

ਸਰਕਾਰੀ ਹਦਾਇਤਾਂ ਦੇ ਦਾਇਰੇ ਅੰਦਰ ਇਸ ਸਮਾਗਮ ਦੌਰਾਨ ਸੰਗਤਾਂ ਨੇ ਚੁੰਬਰ ਪਰਿਵਾਰ ਦੀਆਂ ਖੁਸ਼ੀਆਂ ਦਾ ਹਿੱਸਾ ਬਣਕੇ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ ਚੁੰਬਰ ਪਰਿਵਾਰ ਦੇ ਬਜ਼ੁਰਗ ਸੰਤਾ ਸਿੰਘ 1924 ਵਿਚ ਗਲਾਸਗੋ ਆਣ ਵਸੇ ਸਨ। ਇਸ ਪਰਿਵਾਰ ਨੂੰ ਮਾਣ ਹਾਸਲ ਹੈ ਕਿ 1938 ਵਿਚ ਸ਼ਹੀਦ ਊਧਮ ਸਿੰਘ ਨੇ 2 ਰਾਤਾਂ ਇਸ ਪਰਿਵਾਰ ਕੋਲ ਬਿਤਾਈਆਂ ਸਨ।

PunjabKesari

ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀਂ, ਵਾਈਸ ਪ੍ਰੈਜ਼ੀਡੈਂਟ ਜਸਵੀਰ ਸਿੰਘ ਭੰਮਰਾ (ਜੱਸੀ),  ਸੈਕਟਰੀ ਸੋਹਨ ਸਿੰਘ ਸੋਂਦ, ਸਹਾਇਕ ਸਕੱਤਰ ਹਰਜੀਤ ਸਿੰਘ ਮੋਗਾ, ਖਜ਼ਾਨਚੀ ਹਰਦੀਪ ਸਿੰਘ ਕੁੰਦੀ, ਸਹਾਇਕ ਖਜ਼ਾਨਚੀ ਇੰਦਰਜੀਤ ਸਿੰਘ ਗਾਬੜੀਆ ਮਹਿਣਾ ਆਦਿ ਵੱਲੋਂ ਚੁੰਬਰ ਪਰਿਵਾਰ ਦੇ ਨਾਲ-ਨਾਲ ਸਮੂਹ ਸੰਗਤ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਅੰਦਰ ਮੁੜ ਰੌਣਕਾਂ ਪਰਤ ਰਹੀਆਂ ਹਨ।

PunjabKesari
 


author

cherry

Content Editor

Related News