ਇਟਲੀ ''ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਦਿਹਾੜਾ
Monday, Jan 25, 2021 - 12:05 PM (IST)
ਮਿਲਾਨ, (ਸਾਬੀ ਚੀਨੀਆ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਦੁਨੀਆ ਭਰ ਵਿਚ ਵੱਸਦੀਆਂ ਸਿੱਖਾਂ ਵਲੋਂ ਪੂਰੀ ਸ਼ਰਧਾ, ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਰਿਹਾ ਹੈ।
ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਲੋਂ ਵੀ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਖੁੱਲ੍ਹੇ ਦੀਵਾਨ ਹਾਲ ਵਿਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਲਬੀਰ ਸਿੰਘ ਵੱਲੋਂ ਗੁਰੂ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਭਾਈ ਬਲਕਾਰ ਸਿੰਘ ਤੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਦੇ ਕਵੀਸ਼ਰੀ ਜੱਥੇ ਵੱਲੋ ਜੋਸ਼ੀਲੀਆ ਵਾਰਾਂ ਨਾਲ ਗੁਰੂ ਦੀ ਗੋਦ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਵੀ ਲੰਗਰ ਅਟੁੱਟ ਵਰਤਾਏ ਗਏ ।
ਦੱਸਣਯੋਗ ਹੈ ਕਿ ਸੈਂਟਰ ਇਟਲੀ ਦੇ ਸਭ ਤੋਂ ਪੁਰਾਣੇ ਸਿੱਖ ਸੈਂਟਰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓੁ ਦੀਆਂ ਸੰਗਤਾਂ ਵਲੋਂ ਕਲੰਡਰ ਸਾਲ ਅੰਦਰ ਗੁਰੁ ਨਾਨਕ ਦੇਵ ਜੀ ਦਾ ਜਨਮ ਦਿਹਾੜਾ, ਵਿਸਾਖੀ ਦਾ ਪਵਿੱਤਰ ਦਿਹਾੜਾ, ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੋਂ ਇਲਾਵਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਸਮੇਤ ਚਾਰ ਸਮਾਗਮ ਵੱਡੇ ਪੱਧਰ 'ਤੇ ਕਰਵਾਏ ਜਾਂਦੇ ਹਨ, ਇਸ ਲਈ ਸੰਗਤਾਂ ਦਾ ਭਾਰੀ ਇਕੱਠਾ ਹੋਣਾ ਵੀ ਸੰਭਵ ਸੀ।