ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂ. ਕੇ. ਵੱਲੋਂ ਕਿਸਾਨ ਮੋਰਚੇ ’ਚ ਯੋਗਦਾਨ ਬਦਲੇ ਗੁਰਤੇਜ ਸਿੰਘ ਪਨੂੰ ਸਨਮਾਨਿਤ

Monday, Aug 16, 2021 - 05:20 PM (IST)

ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂ. ਕੇ. ਵੱਲੋਂ ਕਿਸਾਨ ਮੋਰਚੇ ’ਚ ਯੋਗਦਾਨ ਬਦਲੇ ਗੁਰਤੇਜ ਸਿੰਘ ਪਨੂੰ ਸਨਮਾਨਿਤ

ਗਲਾਸਗੋ/ਗ੍ਰੇਵਜ਼ੈਂਡ (ਮਨਦੀਪ ਖੁਰਮੀ ਹਿੰਮਤਪੁਰਾ)-ਵਿਦੇਸ਼ਾਂ ਦੀ ਧਰਤੀ ’ਤੇ ਵੱਸਦੇ ਪੰਜਾਬੀਆਂ ਦਾ ਦਿਲ ਹਮੇਸ਼ਾ ਪੰਜਾਬ ’ਚ ਧੜਕਦਾ ਰਹਿੰਦਾ ਹੈ। ਪੰਜਾਬ ਦੇ ਪੈਰ ’ਚ ਵੱਜੀ ਸੂਲ਼ ਪੰਜਾਬੀ ਪੁੱਤਰਾਂ ਨੂੰ ਆਪਣੇ ਲਈ ਸੂਲ਼ੀ ਵਾਂਗ ਮਹਿਸੂਸ ਹੁੰਦੀ ਰਹਿੰਦੀ ਹੈ। ਕਿਸਾਨ ਮੋਰਚਾ ਸ਼ੁਰੂ ਹੋਇਆ ਤਾਂ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਜ਼ਿੰਮੇਵਾਰ ਜੀਅ ਗੁਰਤੇਜ ਸਿੰਘ ਪਨੂੰ ਪਲ-ਪਲ ਉਸ ਮੋਰਚੇ ਨਾਲ ਜੁੜੇ ਰਹੇ। ਉਨ੍ਹਾਂ ਦੇ ਜੱਦੀ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਦਿੱਲੀ ਮੋਰਚੇ ’ਚ ਲਾਏ ਜਾਂਦੇ ਰਹੇ ਲੰਗਰਾਂ ਪਿੱਛੇ ਗੁਰਤੇਜ ਸਿੰਘ ਪਨੂੰ ਤੇ ਸਾਥੀਆਂ ਦੀ ਮਿਹਨਤ ਬੋਲਦੀ ਰਹੀ।

ਇਹ ਵੀ ਪੜ੍ਹੋ : ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ

ਵਿਦੇਸ਼ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚੋਂ ਆਪਣਾ ਕੀਮਤੀ ਸਮਾਂ ਅਤੇ ਦਸਵੰਧ ਕਿਸਾਨ ਅੰਦੋਲਨ ਲੇਖੇ ਲਾਉਣ ਵਰਗੇ ਕਾਰਜਾਂ ਨੂੰ ਸ਼ਾਬਾਸ਼ ਕਹਿਣ ਹਿੱਤ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਗੁਰਤੇਜ ਸਿੰਘ ਪਨੂੰ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਗੁਰਤੇਜ ਸਿੰਘ ਪਨੂੰ ਦਾ ਸਨਮਾਨ ਕਰਨ ਸਮੇਂ ਸੀਨੀਅਰ ਅਕਾਲੀ ਆਗੂ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਆਗਿਆਕਾਰ ਸਿੰਘ ਵਡਾਲਾ, ਪਰਮਿੰਦਰ ਸਿੰਘ ਮੰਡ, ਸੁਖਵੀਰ ਸਿੰਘ ਸਹੋਤਾ, ਡਾ. ਰਾਜਬਿੰਦਰ ਸਿੰਘ ਬੈਂਸ, ਸਿਕੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਜੱਜ, ਗਿਆਨੀ ਮਾਹਲਾ ਸਿੰਘ, ਸ਼ੁਭਪ੍ਰੀਤ ਸਿੰਘ ਬਰਾੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਸਮੇਂ ਗੁਰਤੇਜ ਸਿੰਘ ਪਨੂੰ ਦੇ ਸਪੁੱਤਰ ਅਰਾਧ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ’ਚ ਸੁਖਮਨੀ ਸਾਹਿਬ ਦੇ ਪਾਠ ਵੀ ਕਰਵਾਏ ਗਏ। ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਮੰਡ ਨੇ ਕਿਹਾ ਕਿ ਗੁਰਤੇਜ ਸਿੰਘ ਪਨੂੰ ਸਾਡੀ ਸੰਸਥਾ ਦਾ ਜੁਝਾਰੂ ਯੋਧਾ ਹੈ। ਉਨ੍ਹਾਂ ਵੱਲੋਂ ਦਿੱਤਾ ਜਾਂਦਾ ਸਹਿਯੋਗ ਮਾਣਯੋਗ ਹੈ ਅਤੇ ਰਹੇਗਾ। ਸਨਮਾਨ ਉਪਰੰਤ ਗੁਰਤੇਜ ਸਿੰਘ ਪਨੂੰ ਨੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਹੀ ਸਰਗਰਮ ਰਹਿਣ ਦਾ ਵਾਅਦਾ ਦੁਹਰਾਇਆ।


author

Manoj

Content Editor

Related News