ਗੁਰਜੀਤ ਸਿੰਘ ਔਜਲਾ ਚੋਣਾਂ ''ਚ ਇਤਿਹਾਸਕ ਜਿੱਤ ਦਰਜ ਕਰਨਗੇ : ਅਵਨਿੰਦਰ ਸਿੰਘ ਲਾਲੀ
Wednesday, Apr 03, 2019 - 12:25 PM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)_ ਕਾਂਗਰਸ ਹਾਈ ਕਮਾਂਡ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲੋਕਾਂ ਦੇ ਹਰਮਨ ਪਿਆਰੇ ਮਿਹਨਤੀ ਨੌਜਵਾਨ ਆਗੂ ਅਤੇ ਮੌਜੂਦਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਟਿਕਟ ਦੇ ਕੇ ਜੋ ਭਰੋਸਾ ਜਤਾਇਆ ਹੈ। ਉਸ ਨਾਲ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ ਦੇ ਪ੍ਰਧਾਨ ਤੇ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਅਵਨਿੰਦਰ ਸਿੰਘ ਲਾਲੀ ਗਿੱਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀ ਵਰਕਰ ਦੇ ਤੌਰ 'ਤੇ ਜ਼ਮੀਨੀ ਪੱਧਰ ਤੋਂ ਉੱਠ ਕੇ ਕਂੌਸਲਰ, ਜਿਲ੍ਹਾ ਪ੍ਰਧਾਨ ਅਤੇ ਫਿਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਾਲ 2017 ਦੀ ਜ਼ਿਮਨੀ ਚੋਣ ਵਿੱਚ ਕਰੀਬ ਦੋ ਲੱਖ ਵੋਟਾਂ ਦੀ ਇਤਿਹਾਸਿਕ ਜਿੱਤ ਨਾਲ ਲੋਕ ਸਭਾ ਵਿੱਚ ਪਹੁੰਚ ਕੇ ਆਪਣੇ ਸੰਸਦੀ ਕਾਰਜਕਾਲ ਦੌਰਾਨ ਅੰਮ੍ਰਿਤਸਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕਰਦਿਆਂ ਹਸਪਤਾਲਾਂ ਵਿੱਚ ਬੇਹਤਰ ਸਿਹਤ ਸਹੂਲਤਾ ਮੁਹੱਇਆ ਕਰਵਾਉਣਾ, ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਈਟਾਂ ਦੇ ਵਾਧੇ ਲਈ ਨਿਰੰਤਰ ਉਪਰਾਲੇ ਕਰਨਾ, ਸਰਹੱਦੀ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾ ਨੂੰ ਜਿਸ ਤਰ੍ਹਾਂ ਹੱਲ ਕਰਨ ਲਈ ਔਜਲਾ ਨੇ ਦਿਨ-ਰਾਤ ਯਤਨ ਕੀਤੇ ਹਨ। ਹੁਣ ਅੰਮ੍ਰਿਤਸਰ ਹਲਕੇ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ।
ਲਾਲੀ ਨੇ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਦਿੱਲੀ ਦੇ ਤਖ਼ਤ 'ਤੇ ਜਿੱਤ ਦਾ ਝੰਡਾ ਲਹਿਰਾ ਕੇ ਕੇਂਦਰ ਵਿੱਚ ਸਰਕਾਰ ਬਣਾਏਗੀ। ਇਸ ਮੌਕੇ ਸ. ਗੁਰਜੀਤ ਸਿੰਘ ਨੂੰ ਟਿਕਟ ਮਿਲਣ 'ਤੇ ਵਧਾਈ ਦਿੰਦਿਆਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਅਵਨਿੰਦਰ ਸਿੰਘ ਲਾਲੀ ਗਿੱਲ, ਤਜਿੰਦਰ ਸਿੰਘ ਗਿੱਲ, ਪ੍ਰਣਾਮ ਸਿੰਘ ਹੇਅਰ, ਜਗਦੀਪ ਸਿੰਘ ਗਿੱਲ, ਸਤਪਾਲ ਸਿੰਘ ਕੂੰਨਰ, ਗੁਰਦੀਪ ਸਿੰਘ ਨਿੱਝਰ, ਸੁਖਦੇਵ ਸਿੰਘ ਵਿਰਕ, ਸੁਖਜੀਤ ਸਿੰਘ ਜੌਹਲ, ਜਸਵਿੰਦਰ ਰਾਣੀਪੁਰ ਅਤੇ ਮਲਕੀਤ ਧਾਲੀਵਾਲ ਆਦਿ ਨੇ ਕਿਹਾ ਕਿ ਔਜਲਾ ਵੋਟਾਂ ਦੀ ਵੱਡੀ ਲੀਡ ਲੈ ਕੇ ਇਤਿਹਾਸ ਦਹੁਰਾਉਣਗੇ।