ਐਡੀਲੇਡ ਤੋਂ ਗੁਰਜਿੰਦਰ ਸਿੰਘ ''ਸਿਟੀਜ਼ਨਸਿਪ ਗਵਰਨਰ ਐਵਾਰਡ 2021'' ਨਾਲ ਸਨਮਾਨਤ

Monday, Feb 01, 2021 - 09:46 AM (IST)

ਐਡੀਲੇਡ ਤੋਂ ਗੁਰਜਿੰਦਰ ਸਿੰਘ ''ਸਿਟੀਜ਼ਨਸਿਪ ਗਵਰਨਰ ਐਵਾਰਡ 2021'' ਨਾਲ ਸਨਮਾਨਤ

ਐਡੀਲੇਡ, (ਕਰਨ ਬਰਾੜ)-  ਪੰਜਾਬੀਆਂ ਨੇ ਦੇਸ਼-ਵਿਦੇਸ਼ 'ਚ ਜਿੱਥੇ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਨੂੰ ਹਾਸਲ ਕਰਦਿਆਂ ਲੋਕ ਮਨਾਂ 'ਚ ਵਿਸ਼ੇਸ਼ ਸਥਾਨ ਬਣਾਇਆ ਹੈ, ਉੱਥੇ ਸਮਾਜਿਕ ਸੇਵਾਵਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਵੀ ਚੰਗਾ ਨਾਮਣਾ ਖੱਟਿਆ ਹੈ। 

ਇਸੇ ਤਰ੍ਹਾਂ ਦੀ ਮਿਸਾਲ ਗੁਰਜਿੰਦਰ ਸਿੰਘ ਚਾਹਤ ਰੈਸਟੋਰੈਂਟ ਦੇ ਮਾਲਕ ਵੱਲੋਂ ਨਿਭਾਈਆਂ ਸਮਾਜਿਕ ਸੇਵਾਵਾਂ ਨੇ ਪੇਸ਼ ਕੀਤੀ ਹੈ। ਜਿੱਥੇ ਉਹ ਬਾਹਰੋਂ ਆਏ ਨਵੇਂ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਲਈ ਮੁਫ਼ਤ ਖਾਣਾ ਮੁਹੱਈਆ ਕਰਵਾਉਂਦੇ ਹਨ, ਉੱਥੇ ਹੀ, ਉਨ੍ਹਾਂ ਵੱਲੋਂ ਕੋਵਿਡ-19 ਚ ਇਕਾਂਤਵਾਸ ਚ ਰਹਿ ਰਹੇ ਲੋਕਾਂ ਨੂੰ ਹਸਪਤਾਲ, ਹੋਟਲ ਤੇ ਲੋੜਵੰਦਾਂ ਨੂੰ ਘਰਾਂ 'ਚ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਗਿਆ। ਇਨ੍ਹਾਂ ਵੱਡਮੁੱਲੀਆਂ ਸੇਵਾਵਾਂ ਲਈ ਮਾਣਯੋਗ ਗਵਰਨਰ ਹਿਓੂ ਵੈਨ ਲੀ ਵਲੋਂ ਸਿਟੀਜ਼ਨਸਿਪ ਗਵਰਨਰ ਐਵਾਰਡ 2021 ਨਾਲ ਸਨਮਾਨਤ ਕੀਤਾ ਗਿਆ। 

ਇਸ ਐਵਾਰਡ ਨਾਲ ਸਮਾਜਿਕ ਸੇਵਾਵਾਂ ਦੇ ਖੇਤਰ 'ਚ ਯੋਗਦਾਨ ਪਾ ਕੇ ਗੁਰਜਿੰਦਰ ਸਿੰਘ ਨੇ ਪੰਜਾਬੀਆਂ ਦੇ ਮਾਣ 'ਚ ਵਾਧਾ ਕੀਤਾ। ਐਡੀਲੇਡ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ  ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋਂ ਇਸ ਪ੍ਰਾਪਤੀ ਲਈ ਵਧਾਈਆਂ ਮਿਲ ਰਹੀਆਂ ਹਨ।


author

Lakhan Pal

Content Editor

Related News