ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਖਾਲਸਾ ਪ੍ਰਦਰਸ਼ਨਕਾਰੀਆਂ ਨੂੰ ਦਾਨ ਕਰਨਗੇ 10 ਲੱਖ ਡਾਲਰ ਦੇ ਮਾਸਕ

06/20/2020 1:47:38 PM

 ਵਾਸ਼ਿੰਗਟਨ- ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਖਾਲਸਾ ਨੇ ਜੂਨਟੀਨਥ ਮੌਕੇ ਘੋਸ਼ਣਾ ਕੀਤੀ ਕਿ ਉਹ ਅਮਰੀਕਾ ਵਿਚ ਪ੍ਰਦਸ਼ਨਕਾਰੀਆਂ ਨੂੰ 10 ਲੱਖ ਡਾਲਰ ਦੇ ਮਾਸਕ ਅਤੇ ਸੁਰੱਖਿਆਤਮਕ ਸ਼ੀਲਡ ਦਾਨ ਕਰਨਗੇ। ਅਮਰੀਕਾ ਵਿਚ ਪੁਲਸ ਹਿਰਾਸਤ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਲਈ ਖਾਲਸਾ ਨੇ 10 ਲੱਖ ਡਾਲਰ ਦੇ ਮਾਸਕ ਦਾਨ ਕਰਨ ਦਾ ਫੈਸਲਾ ਕੀਤਾ ਹੈ। 

ਜੂਨਟੀਨਥ ਅਮਰੀਕਾ ਵਿਚ ਦਾਸ ਪ੍ਰਥਾ ਦੇ ਅੰਤ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਨਾਲ ਸਨਮਾਨਤ ਇੰਡੀਆਨਾ ਦੇ ਰਹਿਣ ਵਾਲੇ ਖਾਲਸਾ ਨੇ ਕਿਹਾ, ਜੇਕਰ ਅਸੀਂ ਨਫਰਤ ਤੇ ਹਿੰਸਾ ਦੀ ਥਾਂ ਪਿਆਰ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਮਰੀਕਾ ਦੀ ਅਸਲੀ ਤਸਵੀਰ ਦਿਖਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਹਰ ਅਮਰੀਕੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮਹਾਤਮਾ ਗਾਂਧੀ ਵਰਗੇ ਨੇਤਾਵਾਂ ਦੇ ਦਿਖਾਏ ਸ਼ਾਂਤੀਪੂਰਣ ਪ੍ਰਦਰਸ਼ਨ ਦੇ ਰਾਹ 'ਤੇ ਚੱਲ ਕੇ ਮੁਹਿੰਮ ਦਾ ਹਿੱਸਾ ਬਣਨ। 

ਮਿਨਿਆਪੋਲਿਸ ਵਿਚ ਪੁਲਸ ਹਿਰਾਸਤ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ ਵਿਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 21,91,052 ਹੋ ਗਈ ਹੈ, ਜਿਨ੍ਹਾਂ ਵਿਚੋਂ 1,18,434 ਲੋਕਾਂ ਦੀ ਮੌਤ ਹੋ ਗਈ ਹੈ। 
 


Lalita Mam

Content Editor

Related News