US : ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਸਿੱਖ ਕੌਂਸਲ ਨੇ ਦਿੱਤਾ ਸੁਝਾਅ

08/14/2019 11:13:19 AM

ਨਿਊਯਾਰਕ, (ਰਾਜ ਗੋਗਨਾ )— ਬੀਤੇ ਦਿਨੀਂ ਅਮਰੀਕਾ ਵਿੱਚ ਕਤਲੇਆਮ ਦੀਆਂ ਤਿੰਨ ਵਾਰਦਾਤਾਂ ਦੇ ਮੱਦੇਨਜ਼ਰ 'ਅਮਰੀਕਨ ਸਿੱਖ ਕੌਂਸਲ' ਨੇ ਮੁਲਕ 'ਚ ਵੱਸਦੇ  ਸਿੱਖਾਂ ਨੂੰ ਗੁਰਦੁਆਰਾ ਸਹਿਬ ਦੀ ਸੁਰੱਖਿਆ ਦਾ ਮਸਲਾ ਗੰਭੀਰਤਾ ਨਾਲ ਲੈਣ ਦਾ ਸੱਦਾ ਦਿਤਾ ਹੈ। ਕੌਂਸਲ ਨੇ ਕਿਹਾ ਕਿ ਗੁਰਦੁਆਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਵੇ। 'ਅਮੈਰਿਕਨ ਸਿੱਖ ਕੌਂਸਲ' ਨੇ ਕਿਹਾ ਕਿ ਪਿਛਲੇ ਦਿਨੀਂ ਕੈਲੀਫੋਰਨੀਆ, ਟੈਕਸਾਸ ਅਤੇ ਓਹੀਓ 'ਚ ਵਾਪਰੀਆਂ ਗੋਲੀਬਾਰੀ ਦੀਆਂ ਦਰਦਨਾਕ ਘਟਨਾਵਾਂ ਦਾ ਸਥਾਨਕ ਸਿੱਖਾਂ ਨੂੰ ਵੀ ਬੇਹੱਦ ਅਫ਼ਸੋਸ ਹੈ।

ਅਮਰੀਕਨ ਸਿੱਖ ਇਸ ਦੁੱਖ ਦੀ ਘੜੀ 'ਚ ਅਮਰੀਕੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਨਸਲੀ ਨਫ਼ਰਤ ਲਈ ਇਸ ਮੁਲਕ 'ਚ ਕੋਈ ਵੀ ਥਾਂ ਨਹੀਂ ਹੈ। ਅਜਿਹੀਆਂ ਘਟਨਾਵਾਂ ਰੋਕਣ ਲਈ ਮਨੁੱਖਤਾ ਨੂੰ ਚਾਹੁਣ ਵਾਲੀਆਂ ਧਿਰਾਂ ਨੂੰ ਇਕ ਮੰਚ 'ਤੇ ਆਉਣਾ ਹੋਵੇਗਾ। ਯਾਦ ਰਹੇ ਕਿ ਤਿੰਨ ਸੂਬਿਆਂ 'ਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 34 ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ ਇਨ੍ਹਾਂ ਘਟਨਾਵਾਂ ਤੋਂ ਪਹਿਲਾਂ ਇਕ ਗੁਰਦਵਾਰੇ  ਦੇ ਗ੍ਰੰਥੀ 'ਤੇ ਵੀ ਨਸਲੀ ਹਮਲਾ ਕੀਤਾ ਗਿਆ ਸੀ।


Related News