ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ''ਭੰਗੜਾ'' ਪਾ ਕੇ ਜ਼ਾਹਰ ਕੀਤੀ ਖੁਸ਼ੀ (ਵੀਡੀਓ)

Wednesday, Mar 03, 2021 - 06:07 PM (IST)

ਟੋਰਾਂਟੋ (ਬਿਊਰੋ) ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਸਿੱਖ ਭਾਈਚਾਰੇ ਦੇ ਲੋਕ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਹਨ।ਕੈਨੇਡੀਅਨ ਡਾਂਸਰ ਗੁਰਦੀਪ ਪੰਧੇਰ ਨੇ 2 ਮਾਰਚ ਨੂੰ ਕੋਵਿਡ ਵੈਕਸੀਨ ਲਵਾਈ। ਇਸ ਮਗਰੋਂ ਜਿਸ ਅੰਦਾਜ਼ ਵਿਚ ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ, ਉਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਟਵਿੱਟਰ 'ਤੇ ਇਕ ਪੋਸਟ ਵਿਚ ਗੁਰਦੀਪ ਨੇ ਆਪਣੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਨੂੰ ਸੂਚਿਤ ਕੀਤਾ ਕਿ ਉਹ ਟੀਕਾ ਲਗਵਾਉਣ ਤੋਂ ਬਾਅਦ ਸਿੱਧੇ ਯੂਕੋਨ ਦੀ ਜੰਮੀਆਂ ਝੀਲ ਵੱਲ ਗਏ ਅਤੇ ਸਕਾਰਾਤਮਕਤਾ ਅਤੇ ਖੁਸ਼ੀ ਫੈਲਾਉਣ ਲਈ ਭੰਗੜਾ ਪਾਇਆ।

 

ਗੁਰਦੀਪ ਪੰਧੇਰ ਦੀ ਪੋਸਟ ਵਿਚ 55 ਸੈਕਿੰਟ ਦੀ ਇਕ ਕਲਿੱਪ ਸ਼ਾਮਲ ਹੈ ਜਿਸ ਵਿਚ ਉਹਨਾਂ ਨੇ ਆਪਣੇ ਟੀਕਾਕਰਣ ਦਾ ਜਸ਼ਨ ਮਨਾਉਂਦਿਆਂ ਜੰਮੀ ਹੋਈ ਝੀਲ 'ਤੇ ਭੰਗੜਾ ਪਾਇਆ। ਗੁਰਦੀਪ ਪੰਧੇਰ ਨੇ ਪੋਸਟ ਦੇ ਸਿਰਲੇਖ ਵਿਚ ਲਿਖਿਆ,''ਕੱਲ੍ਹ ਸ਼ਾਮ ਮੈਨੂੰ ਆਪਣਾ ਕੋਵਿਡ-19 ਟੀਕਾ ਲੱਗਿਆ। ਫਿਰ ਮੈਂ ਖੁਸ਼ੀ, ਉਮੀਦ ਅਤੇ ਸਕਾਰਾਤਮਕਤਾ ਪ੍ਰਗਟ ਕਰਨ ਲਈ ਇਸ 'ਤੇ ਭੰਗੜਾ ਕਰਨ ਲਈ ਇਕ ਜੰਮੀ ਹੋਈ ਝੀਲ' ਤੇ ਗਿਆ, ਜਿਸ ਨੂੰ ਮੈਂ ਸਾਰੇ ਕੈਨੇਡਾ ਵਿਚ ਸਿਹਤ ਅਤੇ ਤੰਦਰੁਸਤੀ ਲਈ ਅੱਗੇ ਭੇਜ ਰਿਹਾ ਹਾਂ।''

PunjabKesari
 
ਗੁਰਦੀਪ ਪੰਧੇਰ ਦੀ ਵੀਡੀਓ ਟਵਿੱਟਰ 'ਤੇ ਇਕ ਮਿਲੀਅਨ ਤੋਂ ਵੱਧ ਵਿਊਜ਼ ਨਾਲ ਵਾਇਰਲ ਹੋਈ ਹੈ ਅਤੇ ਇੰਟਰਨੈੱਟ 'ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦਿਆਂ ਡਾਂਸਰ ਦੇ ਜੋਸ਼ੀਲੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। ਇਕ ਯੂਜ਼ਰ ਨੇ ਕਿਹਾ,"ਦੁਨੀਆ ਭਰ ਵਿਚ ਤੁਸੀਂ ਸਾਡੇ ਬਾਰੇ ਕਿੰਨਾ ਸੋਚਦੇ ਹੋ! ਤੁਸੀਂ ਟੀਕਾ ਲਵਾਉਣ ਮਗਰੋਂ ਖੁਸ਼ ਹੋ, ਤੁਸੀਂ ਇਸ ਤਰ੍ਹਾਂ ਹੀ ਨੱਚਦੇ ਰਹੋ।" ਇਕ ਹੋਰ ਯੂਜ਼ਰ ਨੇ ਕਿਹਾ, "ਦੁਨੀਆ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਲਈ ਧੰਨਵਾਦ।" ਇੱਥੇ ਦੱਸ ਦਈਏ ਕਿ ਗੁਰਦੀਪ ਪੰਧੇਰ ਉੱਤਰ ਪੱਛਮੀ ਕੈਨੇਡਾ ਦੇ ਇੱਕ ਖੇਤਰ ਯੂਕੋਨ ਦੇ ਰਹਿਣ ਵਾਲੇ ਹਨ।  

PunjabKesari


Vandana

Content Editor

Related News