ਗੁਰਬੀਰ ਸਿੰਘ ਗਰੇਵਾਲ 11 ਅਕਤੂਬਰ ਨੂੰ ਆਪਣੇ ਅਹੁਦੇ ਤੋਂ ਦੇਣਗੇ ਅਸਤੀਫ਼ਾ

Friday, Oct 04, 2024 - 01:18 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਵਿੱਚ ਇੱਕ ਅਹਿਮ ਅਹੁਦੇ 'ਤੇ ਤਾਇਨਾਤ ਪੰਜਾਬੀ ਐਸ.ਈ.ਸੀ ਡਵੀਜ਼ਨ ਆਫ ਇਨਫੌਰਸਮੈਂਟ (Securities and Exchange Commission Division of Enforcement) ਦੇ ਡਾਇਰੈਕਟਰ ਗੁਰਬੀਰ ਸਿੰਘ ਗਰੇਵਾਲ 11 ਅਕਤੂਬਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ। ਹੁਣ ਉਨ੍ਹਾਂ ਦੀ ਥਾਂ ਤੇ ਸੰਜੇ ਵਧਵਾ, ਡਿਵੀਜ਼ਨ ਦੇ ਡਿਪਟੀ ਡਾਇਰੈਕਟਰ ਅਤੇ ਕਾਰਜਕਾਰੀ ਨਿਰਦੇਸ਼ਕ ਦੇ ਵਜੋਂ ਕੰਮ ਕਰਨਗੇ। ਨਾਲ ਹੀ ਡਿਵੀਜ਼ਨ ਦੇ ਮੁੱਖ ਵਕੀਲ ਸੈਮ ਵਾਲਡਨ ਕਾਰਜਕਾਰੀ ਡਿਪਟੀ ਡਾਇਰੈਕਟਰ ਦਾ ਚਾਰਜ ਸੰਭਾਲਣਗੇ।

ਪੜ੍ਹੋ ਇਹ ਅਹਿਮ ਖ਼ਬਰ-Justin Trudeau ਨੇ ਹਿੰਦੂ ਕੈਨੇਡੀਅਨਾਂ ਨੂੰ Navratri ਦੀਆਂ ਦਿੱਤੀਆਂ ਵਧਾਈਆਂ 

ਇਸ ਅਹੁਦੇ 'ਤੇ ਰਹਿਣ ਤੋਂ ਪਹਿਲਾਂ ਗੁਰਬੀਰ ਸਿੰਘ ਗਰੇਵਾਲ ਸੰਨ 2018 ਤੋਂ 2021 ਤੱਕ ਨਿਊਜਰਸੀ ਰਾਜ ਦੇ ਅਟਾਰਨੀ ਜਨਰਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਊਜਰਸੀ ਸੂਬੇ ਦੀ ਸਭ ਤੋਂ ਵੱਧ ਆਬਾਦੀ ਵਾਲੀ ਬ੍ਰਹਮ ਕਾਉਂਟੀ ਦੇ ਲਈ ਮੁੱਖ ਕਾਨੂੰਨ ਲਾਗੂ ਕਰਨ ਵਾਲੇ ਇਕ ਪ੍ਰੌਸੀਕਿਊਟਰ ਵਜੋਂ ਵੀ ਕੰਮ ਕੀਤਾ। ਇਕੱਲੇ ਇਸ ਸਾਲ, 2024 ਵਿਚ ਆਪਣੇ ਅਹੁਦੇ 'ਤੇ ਤਾਇਨਾਤ ਸ: ਗੁਰਬੀਰ ਸਿੰਘ ਗਰੇਵਾਲ ਨੇ ਇਲੈਕਟ੍ਰਾਨਿਕ ਸੰਚਾਰ ਰਿਕਾਰਡਕੀਪਿੰਗ ਅਸਫਲਤਾਵਾ ਪ੍ਰਾਪਤ 12 ਫਰਮਾਂ ਨੂੰ ਜੁਰਮਾਨਾ ਕਰਨ ਲਈ ਕੰਮ ਕੀਤਾ। ਅਗਸਤ ਵਿੱਚ 26 ਬ੍ਰੋਕਰ-ਡੀਲਰਾਂ, ਨਿਵੇਸ਼ ਸਲਾਹਕਾਰਾਂ ਅਤੇ ਦੋਹਰੇ-ਰਜਿਸਟਰਡ ਬ੍ਰੋਕਰ-ਡੀਲਰਾਂ ਅਤੇ ਨਿਵੇਸ਼ ਸਲਾਹਕਾਰਾਂ ਨੂੰ ਉਨ੍ਹਾਂ ਦੁਆਰਾ ਵਿਆਪਕ ਰਿਕਾਰਡਕੀਪਿੰਗ ਉਲੰਘਣਾਵਾਂ ਲਈ ਸੰਯੁਕਤ 392.75 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ।ਗੁਰਬੀਰ ਸਿੰਘ ਗਰੇਵਾਲ ਪਿਛਲੇ ਤਿੰਨ ਸਾਲਾਂ ਤੋਂ ਐਨਫੋਰਸਮੈਂਟ ਡਵੀਜ਼ਨ ਦੀ ਅਗਵਾਈ ਕਰਨ ਵਾਲੇ ਭਾਰਤੀ ਸਿੱਖ ਐਸ.ਈ.ਸੀ ਵਿੱਚ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News