ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਸੈਂਟਾ ਰੋਜ਼ਾ ਵਿਖੇ ਐਥਲੀਟ ਮੀਟ ਵਿੱਚ ਜਿੱਤੇ ਮੈਡਲ

Tuesday, Jun 18, 2024 - 02:44 PM (IST)

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜਨੋ ਦੇ ਸੀਨੀਅਰ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ ਜਿਹੜੇ ਕਿ ਅਕਸਰ ਸੀਨੀਅਰ ਖੇਡਾਂ ਵਿਚ ਭਾਗ ਲੈ ਕੇ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਆ ਰਹੇ ਹਨ। ਉਹਨਾਂ ਨੇ ਐਤਵਾਰ 9 ਜੂਨ, 2024 ਨੂੰ ਕੈਲੀਫੋਰਨੀਆ ਦੇ ਸੈਂਟਾ ਰੋਜ਼ਾ ਵਿੱਚ ਸੋਨੋਮਾ ਵਾਈਨ ਕੰਟਰੀ ਥ੍ਰੋਇੰਗ ਮੁਕਾਬਲੇ ਵਿੱਚ ਹਿੱਸਾ ਲਿਆ। ਸੈਂਟਾ ਰੋਜ਼ਾ ਸ਼ਹਿਰ ਫੈਡਰਲ ਹਾਈਵੇਅ 101 'ਤੇ ਸਾਨ ਫਰਾਂਸਿਸਕੋ ਤੋਂ 60 ਮੀਲ ਉੱਤਰ ਵਿੱਚ ਹੈ।

ਗੁਰਬਖ਼ਸ਼ ਸਿੰਘ ਸਿੱਧੂ ਨੇ ਇੱਥੇ ਹੈਮਰ ਥਰੋਅ, ਵੇਟ ਥਰੋਅ ਡਿਸਕਸ ਥਰੋਅ ਅਤੇ ਪੈਨਟਾਥਲੋਨ ਵਿੱਚ ਮੁਕਾਬਲਾ ਕਰਦਿਆਂ ਜਿੱਤ ਦਰਜ ਕੀਤੀ। ਉਹਨਾਂ ਸ਼ਾਟ ਪੁੱਟ ਵਿਚ ਜਿੱਤ ਹਾਸਲ ਕਰਨ ਦੇ ਨਾਲ ਨਾਲ ਜੈਵਲਿਨ ਥਰੋਅ ਵਿੱਚ ਤੀਜਾ ਸਥਾਨ ਜਿੱਤਿਆ ।ਇਸ ਤਰ੍ਹਾਂ ਕੁੱਲ ਮਿਲਾਕੇ ਉਹਨਾਂ 4 ਗੋਲਡ ਮੈਡਲ, 1 ਚਾਂਦੀ ਦਾ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ 50+ ਉਮਰ ਦੇ ਐਥਲੀਟ ਪੂਰੇ ਕੈਲੀਫੋਰਨੀਆ ਤੋਂ ਆਏ ਸਨ। ਮੁਕਾਬਲੇ ਲਈ 45 ਦੇ ਕਰੀਬ ਪੁਰਸ਼ ਅਤੇ ਮਹਿਲਾ ਅਥਲੀਟ ਉੱਥੇ ਪਹੁੰਚੇ  ਹੋਏ ਸਨ।


Harinder Kaur

Content Editor

Related News