ਕਾਬੁਲ ਵਿਚ ਬੰਦੂਕਧਾਰੀਆਂ ਨੇ ਕੀਤਾ ਇਮਾਰਤ ''ਤੇ ਕਬਜ਼ਾ

Monday, Dec 18, 2017 - 04:26 PM (IST)

ਕਾਬੁਲ ਵਿਚ ਬੰਦੂਕਧਾਰੀਆਂ ਨੇ ਕੀਤਾ ਇਮਾਰਤ ''ਤੇ ਕਬਜ਼ਾ

ਕਾਬੁਲ,(ਵਾਰਤਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਭੀੜਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਸਤਰਬੰਦ ਹਮਲਾਵਰਾਂ ਦੇ ਸਮੂਹ ਨੇ ਇਕ ਉਸਾਰੀ ਅਧੀਨ ਇਮਾਰਤ ਉੱਤੇ ਕਬਜ਼ਾ ਕਰ ਲਿਆ ਅਤੇ ਸੁਰੱਖਿਆ ਬਲਾਂ ਉੱਤੇ ਗੋਲੀਆਂ ਚਲਾਈਆਂ। ਗ੍ਰਹਿ ਮੰਤਰਲਾਏ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ, ਜਖਮੀਆਂ ਦੀ ਗਿਣਤੀ ਅਤੇ ਹਮਲੇ ਦੇ ਟੀਚੇ ਬਾਰੇ ਵਿਚ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਇਹ ਹਮਲਾ ਕਾਬੁਲ ਦੇ ਅਫਸ਼ਾਰ ਇਲਾਕੇ ਵਿਚ ਹੋਇਆ। ਘਟਨਾ ਵਾਲੀ ਜਗ੍ਹਾ ਕੋਲ ਹੀ ਮੁੱਖ ਰਾਸ਼ਟਰੀ ਏਜੰਸੀ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਅਤੇ ਇਕ ਨਿੱਜੀ ਯੂਨੀਵਰਸਿਟੀ ਸਥਿਤ ਹੈ।


Related News