ਘਾਨਾ ''ਚ ਬੰਦੂਕਧਾਰੀਆਂ ਨੇ ਬੱਸਾਂ ''ਤੇ ਕੀਤੀ ਗੋਲੀਬਾਰੀ, 9 ਲੋਕਾਂ ਦੀ ਮੌਤ

Friday, Sep 22, 2023 - 10:05 AM (IST)

ਅਕਰਾ (ਯੂ. ਐੱਨ. ਆਈ.): ਪੱਛਮੀ ਅਫਰੀਕੀ ਦੇਸ਼ ਘਾਨਾ ਦੇ ਉਪਰਲੇ ਪੂਰਬੀ ਖੇਤਰ ਵਿਚ ਵਪਾਰਕ ਕਾਫਲੇ ਦੀਆਂ ਬੱਸਾਂ 'ਤੇ ਅਣਪਛਾਤੇ ਬੰਦੂਕਧਾਰੀਆਂ ਦੇ ਇਕ ਸਮੂਹ ਦੀ ਗੋਲੀਬਾਰੀ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਪੁਸਿਗਾ ਜ਼ਿਲ੍ਹੇ ਦੇ ਮੁੱਖ ਕਾਰਜਕਾਰੀ ਜ਼ੁਬੇਰੂ ਅਬਦੁਲਈ ਨੇ ਵੀਰਵਾਰ ਦੇਰ ਰਾਤ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨਾਲ ਆਪਣੇ ਗੂੜ੍ਹੇ ਸਬੰਧਾਂ ’ਤੇ ਪਰਦਾ ਪਾਉਣ ਲਈ ਟਰੂਡੋ ਨੇ ਭਾਰਤ ਨਾਲ ਖਰਾਬ ਕੀਤੇ ਰਿਸ਼ਤੇ!

ਅਬਦੁਲਈ ਨੇ ਕਿਹਾ ਕਿ ਪੀੜਤਾਂ 'ਤੇ ਹਮਲਾ ਉਦੋਂ ਕੀਤਾ ਗਿਆ, ਜਦੋਂ ਉਹ ਉੱਚ ਪੂਰਬੀ ਖੇਤਰ ਦੇ ਅਸ਼ਾਂਤ ਸ਼ਹਿਰੀ ਭਾਈਚਾਰੇ ਬਾਵਕੂ ਤੋਂ ਗੁਆਂਢੀ ਬੁਰਕੀਨਾ ਫਾਸੋ ਦੇ ਇੱਕ ਬਾਜ਼ਾਰ ਕੇਂਦਰ ਵੱਲ ਜਾ ਰਹੇ ਸਨ। ਉਹਨਾਂ ਨੇ ਦੱਸਿਆ ਕਿ "ਬਾਵਕੂ ਅਤੇ ਆਸ ਪਾਸ ਹਥਿਆਰਬੰਦ ਹਮਲਿਆਂ ਕਾਰਨ ਵਪਾਰੀ ਪੁਲਸ ਸੁਰੱਖਿਆ ਦੇ ਕਾਫਲੇ ਵਿੱਚ ਸਨ, ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਪੁਸੀਗਾ ਦੇ ਆਸ ਪਾਸ ਬੱਸਾਂ 'ਤੇ ਅਚਾਨਕ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਨੌਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ,"। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News