ਬਾਰ 'ਚ ਦਾਖ਼ਲ ਹੋਏ ਹਥਿਆਰਬੰਦ ਵਿਅਕਤੀ, 10 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ
Tuesday, Nov 12, 2024 - 02:04 PM (IST)
ਮੈਕਸੀਕੋ ਸਿਟੀ (ਏਜੰਸੀ)- ਮੱਧ ਮੈਕਸੀਕੋ ਦੇ ਕਵੇਰੇਟਾਰੋ ਸੂਬੇ ਵਿਚ ਇਕ ਬਾਰ ਦੇ ਅੰਦਰ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਦੀ ਇੱਕ ਰਿਪੋਰਟ ਦੇ ਅਨੁਸਾਰ, ਹਮਲਾ ਸ਼ਨੀਵਾਰ ਰਾਤ ਲਾਸ ਕੈਂਟਰੀਟੋਸ ਬਾਰ ਵਿੱਚ ਹੋਇਆ, ਜਦੋਂ 4 ਹਥਿਆਰਬੰਦ ਵਿਅਕਤੀਆਂ ਨੇ ਮੌਕੇ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 7 ਪੁਰਸ਼ਾਂ ਅਤੇ 3 ਔਰਤਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 25,000 ਫੁੱਟ ਦੀ ਉਚਾਈ 'ਤੇ ਜਹਾਜ਼ ਦੇ ਇੰਜਣ 'ਚ ਲੱਗੀ ਅੱਗ, ਘਬਰਾਏ ਯਾਤਰੀ (ਵੀਡੀਓ)
ਰਾਜ ਦੀ ਰਾਜਧਾਨੀ ਕਵੇਰੇਟਾਰੋ ਦੀ ਨਗਰਪਾਲਿਕਾ ਦੇ ਜਨਤਕ ਸੁਰੱਖਿਆ ਸਕੱਤਰ ਜੁਆਨ ਲੁਈਸ ਫਰੇਸਕਾ ਨੇ ਕਿਹਾ, "4 ਹਥਿਆਰਬੰਦ ਲੋਕ ਲੰਬੇ ਹਥਿਆਰਾਂ ਨਾਲ ਇੱਕ ਵੈਨ ਵਿੱਚ ਪਹੁੰਚੇ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਅਤੇ ਲਾਇਸੈਂਸ ਪਲੇਟ ਨੰਬਰ ਪ੍ਰਾਪਤ ਕੀਤੇ ਗਏ।" ਅਧਿਕਾਰੀਆਂ ਮੁਤਾਬਕ ਘਟਨਾ ਵਿਚ 7 ਹੋਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਨੇੜਲੇ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 3 ਘਰਾਂ 'ਚ 5 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8