ਨਿਊਯਾਰਕ ਸਿਟੀ ਦੇ ਗਿਰਜਾਘਰ ''ਚ ਚੱਲੀਆਂ ਗੋਲੀਆਂ, ਸ਼ੱਕੀ ਨੂੰ ਪੁਲਸ ਨੇ ਕੀਤਾ ਜ਼ਖ਼ਮੀ

Monday, Dec 14, 2020 - 10:07 AM (IST)

ਨਿਊਯਾਰਕ ਸਿਟੀ ਦੇ ਗਿਰਜਾਘਰ ''ਚ ਚੱਲੀਆਂ ਗੋਲੀਆਂ, ਸ਼ੱਕੀ ਨੂੰ ਪੁਲਸ ਨੇ ਕੀਤਾ ਜ਼ਖ਼ਮੀ

ਨਿਊਯਾਰਕ- ਨਿਊਯਾਰਕ ਸਿਟੀ ਦੇ ਇਕ ਪ੍ਰਸਿੱਧ ਗਿਰਜਾਘਰ 'ਸੈਂਟ ਜਾਨ ਦਿ ਡਿਵਾਇਨ' ਵਿਚ ਆਯੋਜਿਤ ਕ੍ਰਿਸਮਸ ਪ੍ਰੋਗਰਾਮ ਦੇ ਖਤਮ ਹੋਣ ਦੇ ਬਾਅਦ ਗੋਲੀਬਾਰੀ ਹੋਈ ਤੇ ਪੁਲਸ ਦੀ ਜਵਾਬੀ ਕਾਰਵਾਈ ਵਿਚ ਸ਼ੱਕੀ ਜ਼ਖ਼ਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਗੋਲੀਬਾਰੀ ਦੀ ਇਹ ਘਟਨਾ ਗਿਰਜਾਘਰ ਵਿਚ ਐਤਵਾਰ ਤੜਕੇ ਚਾਰ ਵਜੇ ਉਸ ਸਮੇਂ ਵਾਪਰੀ ਜਦ 45 ਮਿੰਟ ਦਾ ਕੋਰਲ ਪ੍ਰੋਗਰਾਮ ਸੰਪੰਨ ਹੀ ਹੋਇਆ ਸੀ ਅਤੇ ਲੋਕ ਪ੍ਰੋਗਰਾਮ ਤੋਂ ਜਾਣ ਲੱਗੇ ਸਨ। ਤਦ ਗੋਲੀਆਂ ਦੀਆਂ ਆਵਾਜ਼ਾਂ ਨਾਲ ਲੋਕਾਂ ਦੀਆਂ ਚੀਕਾਂ ਵੀ ਸੁਣਾਈ ਦਿੱਤੀਆਂ ਅਤੇ ਲੋਕ ਗਿਰਜਾਘਰ ਦੇ ਐਮਸਟਰਡਮ ਐਵੇਨਿਊ ਵਿਚੋਂ ਭੱਜਣ ਲੱਗੇ। 

ਪ੍ਰੋਗਰਾਮ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਅਧਿਕਾਰੀਆਂ ਦੀ ਕਾਰਵਾਈ ਨਾਲ ਬੰਦੂਕਧਾਰੀ ਨੂੰ ਜ਼ਖ਼ਮੀ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਹਮਲਾਵਰ ਕਈ ਲੋਕਾਂ ਨੂੰ ਮਾਰ ਸਕਦਾ ਸੀ ਕਿਉਂਕਿ ਉਸ ਨੇ ਘੱਟ ਤੋਂ ਘੱਟ 20 ਗੋਲੀਆਂ ਚਲਾਈਆਂ ਸਨ। ਅਜੇ ਇਹ ਨਹੀਂ ਪਤਾ ਲੱਗਾ ਕਿ ਉਸ ਨ ਗੋਲੀਆਂ ਹਵਾ ਵਿਚ ਦਾਗੀਆਂ ਸਨ ਜਾਂ ਲੋਕਾਂ 'ਤੇ। ਗੋਲੀਬਾਰੀ ਸਮੇਂ ਉੱਥੇ ਸੈਂਕੜੇ ਲੋਕ ਇਕੱਠੇ ਹੋਏ ਸਨ। 


author

Lalita Mam

Content Editor

Related News