ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47
Monday, Sep 16, 2024 - 05:30 AM (IST)
 
            
            ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਪਾਕਿਸਤਾਨੀ ਇਲਾਕਾ ਦਾਰਾ ਆਦਮ ਖੇਲ ਪਾਕਿਸਤਾਨ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਮੰਡੀ ਹੈ। ਇੱਥੇ ਅਮਰੀਕੀ ਅਤੇ ਰੂਸੀ ਰਾਈਫਲਾਂ ਅਤੇ ਆਮ ਪਿਸਤੌਲਾਂ ਦੀਆਂ ਸਥਾਨਕ ਨਕਲਾਂ ਬਹੁਤ ਸਸਤੇ ਭਾਅ ’ਤੇ ਉਪਲੱਬਧ ਹਨ।
ਜ਼ਿਆਦਾਤਰ ਹਥਿਆਰਾਂ ਦੀ ਵਰਤੋਂ ਅੱਤਵਾਦੀਆਂ ਅਤੇ ਕੱਟੜਪੰਥੀਆਂ ਵੱਲੋਂ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਗੈਰ-ਕਾਨੂੰਨੀ ਹਥਿਆਰ ਬਣਾਉਣ ਦਾ ਇਹ ਕਾਰੋਬਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਰਾਈਫਲ ਦੀ ਸਥਾਨਕ ਕਾਪੀ 30 ਹਜ਼ਾਰ ਪਾਕਿਸਤਾਨੀ ਰੁਪਏ ਜਾਂ ਅਸਲ ਕੀਮਤ ਦੇ ਲੱਗਭਗ ਇਕ ਚੌਥਾਈ ਰੁਪਏ ’ਚ ਖਰੀਦੀ ਜਾ ਸਕਦੀ ਹੈ। ਇਕ ਅਰਧ-ਆਟੋਮੈਟਿਕ ਏ.ਕੇ. 74 ਅਸਾਲਟ ਰਾਈਫਲ, ਏ.ਕੇ. 47 ਅਸਾਲਟ ਰਾਈਫਲ ਦਾ ਇਕ ਅੱਪਗ੍ਰੇਡ ਕੀਤਾ ਸੰਸਕਰਣ ਇੱਥੇ ਸਭ ਤੋਂ ਵੱਧ ਵਿਕਣ ਵਾਲਾ ਹਥਿਆਰ ਹੈ। ਇਸ ਦੀ ਕੀਮਤ 10 ਹਜ਼ਾਰ ਪਾਕਿਸਤਾਨੀ ਰੁਪਏ ਹੈ। ਫਿਲਹਾਲ ਪਾਕਿਸਤਾਨ ’ਚ ਐੱਲ.ਪੀ.ਜੀ. ਗੈਸ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ ; ਮੁਲਤਵੀ ਹੋਇਆ ਨਾਮਦਾਨ ਪ੍ਰੋਗਰਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            