ਹਦੋਂ ਵਧ ਸੋਹਣੀ ਸੀ ਇਸ ਕਰੂਰ ਤਾਨਾਸ਼ਾਹ ਦੀ ਧੀ, ਪਿਤਾ ਦੀ ਮੌਤ ਤੋਂ ਬਾਅਦ ਹੋ ਗਈ ਲਾਪਤਾ

Saturday, Sep 02, 2017 - 08:03 PM (IST)

ਤਾਸ਼ਕੰਤ— ਕਰੂਰ ਤਾਨਾਸ਼ਾਹ ਦੀ ਹੌਟ ਧੀ ਜੋ ਕਿ ਮਾਡਲਾਂ ਨੂੰ ਮਾਤ ਪਾਉਂਦੀ ਹੈ ਉਹ ਇੰਨੀ ਖੂਬਸੂਰਤ ਸੀ ਕਿ ਉਸ ਦੀ ਖੂਬਸੂਰਤੀ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ। ਉਜਬੇਕਿਸਤਾਨ ਦੇ ਪ੍ਰੈਜ਼ੀਡੈਂਟ ਦੀ ਧੀ ਜਿਸ ਦੀ ਖੂਬਸੂਰਤੀ ਅੱਗੇ ਕੋਈ ਵੀ ਮਾਡਲ ਨਹੀਂ ਟਿੱਕਦੀ। ਸਾਲ 1991 'ਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ 1 ਸਤੰਬਰ ਨੂੰ ਉਜਬੇਕਿਸਤਾਨ ਸੁਤੰਤਰ ਦੇਸ਼ ਬਣਿਆ। ਇਸਲਾਮ ਕਰੀਮੋਵ ਦਾ 2 ਸਤੰਬਰ 2016 'ਚ ਦੇਹਾਂਤ ਹੋ ਗਿਆ ਸੀ।

PunjabKesari

ਇਸ ਤੋਂ ਬਾਅਦ ਸ਼ੌਕਤ ਮਿਰਜੀਯੋਵ ਦੇਸ਼ ਦੇ ਦੂਜੇ ਪ੍ਰੈਜ਼ੀਡੈਂਟ ਬਣੇ। ਹਾਲਾਂਕਿ ਕਰੀਮੋਵ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਵਾਰਸ ਉਨ੍ਹਾਂ ਦੀ ਧੀ ਗੁਲਨਾਰਾ ਸੀ ਪਰ ਪਿਤਾ ਦੀ ਮੌਤ ਤੋਂ ਇਕ ਹਫਤੇ ਬਾਅਦ ਹੀ ਗੁਲਨਾਰਾ ਲਾਪਤਾ ਹੋ ਗਈ ਸੀ। ਲੰਡਨ ਬੇਸਡ ਪਬਲੀਕੇਸ਼ਨ ਮੁਤਾਬਕ ਦੋ ਸਾਲਾਂ ਬਾਅਦ ਗੁਲਨਾਰਾ ਉਜਬੇਕਿਸਤਾਨ ਦੇ ਮੈਂਟਲ ਹਸਪਤਾਲ 'ਚ ਨਜ਼ਰ ਆਈ ਸੀ।

PunjabKesari

ਇਸ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਦੀ ਖਬਰ ਆਈ। ਇਸ ਪਿੱਛੇ ਸ਼ੌਕਤ ਦਾ ਹੱਥ ਦੱਸਿਆ ਜਾਂਦਾ ਹੈ। ਪਰ ਉਜਬੇਕਿਸਤਾਨ ਦੀ ਸਰਕਾਰ ਅਜੇ ਵੀ ਉਸ ਨੂੰ ਲਾਪਤਾ ਦੱਸ ਰਹੀ ਹੈ। ਤਾਨਾਸ਼ਾਹੀ ਦੇ ਦਮ 'ਤੇ ਕਰੀਮੋਵ ਆਪਣੀ ਮੌਤ ਤੱਕ ਦੇਸ਼ ਦੇ ਰਾਸ਼ਟਰਪਤੀ ਬਣੇ ਰਹੇ। ਵਿਰੋਧੀ ਜੇਕਰ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਸਨ ਤਾਂ ਉਨ੍ਹਾਂ ਦੀ ਮੌਤ ਤੈਅ ਹੁੰਦੀ ਸੀ।

PunjabKesari

ਕਰੀਮੋਵ ਬਾਰੇ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੇ ਕਈ ਦੁਸ਼ਮਣਾਂ ਨੂੰ ਕਰੂਰ ਸਜ਼ਾਵਾਂ ਦਿੱਤੀਆਂ। ਕਈਆਂ ਨੂੰ ਤਾਂ ਉਬਲਦੇ ਪਾਣੀ 'ਚ ਡੁਬੋ ਕੇ ਮਰਵਾਇਆ, ਇਸੇ ਤਰ੍ਹਾਂ ਸਾਲ 2005 'ਚ ਵਿਰੋਧ ਪ੍ਰਦਰਸ਼ਨ ਦਬਾਉਣ ਲਈ ਫੌਜ ਨੂੰ ਹੁਕਮ ਦੇ ਕੇ 400-500 ਲੋਕਾਂ ਨੂੰ ਕਤਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਕਰੀਮੋਵ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੁੱਕੀ।


Related News