ਸਕਾਟਲੈਂਡ: ਬਰਫੀਲੇ ਮੀਂਹ ''ਚ ਇਕੱਲਾ ਹੀ ਕਿਸਾਨ ਸੰਘਰਸ਼ ਦੇ ਹੱਕ ''ਚ ਡਟਿਆ ਗੁਲਜੀਤ ਸਿੰਘ ਬਾਵਾ

02/07/2021 5:57:57 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਆਪਣੀ ਆਵਾਜ਼ ਸੁਨਾਉਣ ਲਈ ਜ਼ਰੂਰੀ ਨਹੀਂ ਕਿ ਉੱਚੀਆਂ ਉੱਚੀਆਂ ਸਟੇਜਾਂ ਜਾਂ ਕੰਨ ਪਾੜਵੇਂ ਸ਼ੋਰ ਵਾਲੇ ਸਪੀਕਰ ਹੀ ਵਰਤੇ ਜਾਣੇ ਚਾਹੀਦੇ ਹਨ। ਸਗੋਂ ਚੁੱਪ ਵੀ ਬਹੁਤ ਵੱਡਾ ਹਥਿਆਰ ਹੈ। ਇਸੇ ਚੁੱਪ ਦਾ ਸਦਉਪਯੋਗ ਕਰਦਿਆਂ ਗਲਾਸਗੋ ਦੇ ਪੰਜਾਬੀ ਨੌਜਵਾਨ ਗੁਲਜੀਤ ਸਿੰਘ ਬਾਵਾ ਨੇ ਬਰਫੀਲੇ ਮੀਂਹ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਰਾਹੀਂ ਲੋਕਾਂ ਨੂੰ ਭਾਰਤ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਦਿਖਾਇਆ। 

ਗੁਲਜੀਤ ਸਿੰਘ ਬਾਵਾ ਨੇ ਸੰਕੇਤਕ ਤੌਰ 'ਤੇ ਕੋਲ ਸਬਜ਼ੀਆਂ ਰੱਖੀਆਂ ਹੋਈਆਂ ਸਨ ਤੇ ਹੱਥ ਵਿੱਚ ਖੁਦ ਤਿਆਰ ਕੀਤੀ ਤਖਤੀ ਫੜ੍ਹ ਕੇ ਸਾਰਾ ਦਿਨ ਆਉਂਦੇ ਜਾਂਦੇ ਲੋਕਾਂ ਨੂੰ ਕਿਸਾਨ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਕਿਸੇ ਜੱਥੇਬੰਦੀ ਜਾਂ ਸੰਸਥਾ ਨਾਲ ਤਾਂ ਨਹੀਂ ਜੁੜਿਆ ਪਰ ਆਪਣਾ ਫਰਜ਼ ਸਮਝਦੇ ਹੋਏ ਇਕੱਲੇ ਨੇ ਹੀ ਆਪਣਾ ਯੋਗਦਾਨ ਪਾਉਣ ਦਾ ਨਿਸ਼ਚਾ ਕੀਤਾ। ਉਕਤ ਨੌਜਵਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜਿੱਥੇ ਵੀ ਹੋ, ਬਿਨਾਂ ਕਿਸੇ ਹੋਰ ਦਾ ਸਾਥ ਉਡੀਕਿਆਂ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰੋ।

ਨੋਟ- ਬਰਫੀਲੇ ਮੀਂਹ 'ਚ ਕਿਸਾਨ ਸੰਘਰਸ਼ ਦੇ ਹੱਕ 'ਚ ਡਟੇ ਗੁਲਜੀਤ ਸਿੰਘ ਬਾਵਾ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News