ਗੁਜਰਾਤੀ ਮੂਲ ਦੀ ਭਾਰਤੀ ਡੈਮੋਕਰੇਟਿਕ ਭਵਿਨੀ ਪਟੇਲ ਲੜੇਗੀ ਅਮਰੀਕੀ ਸੰਸਦੀ ਚੋਣ
Friday, Feb 09, 2024 - 10:01 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਪੈਨਸਿਲਵੇਨੀਆ ਸੂਬੇ 'ਚ ਗੁਜਰਾਤੀ ਮੂਲ ਦੀ ਭਵਿਨੀ ਪਟੇਲ ਨੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਲਈ ਪਹਿਲਾਂ ਚੋਣ ਲੜੀ ਹੈ। ਹੁਣ ਉਹ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਪੈਨਸਿਲਵੇਨੀਆ ਸੂਬੇ ਦੀ 12ਵੀਂ ਜ਼ਿਲ੍ਹਾ ਸੀਟ ਤੋਂ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੀ ਹੈ। ਭਵਿਨੀ ਪਟੇਲ ਦੇ ਮਾਤਾ-ਪਿਤਾ ਗੁਜਰਾਤ ਭਾਰਤ ਤੋਂ ਅਮਰੀਕਾ ਆ ਕੇ ਵੱਸੇ ਸਨ। ਭਵਿਨੀ ਦਾ ਜਨਮ ਅਮਰੀਕਾ ਵਿੱਚ ਹੀ ਹੋਇਆ ਸੀ। 30 ਸਾਲਾ ਭਵਿਨੀ ਪਟੇਲ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਭਵਿਨੀ ਪਟੇਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਫੂਡ ਟਰੱਕ ਨਾਲ ਕੀਤੀ ਸੀ। ਇੰਡੀਆ ਆਨ ਵ੍ਹੀਲਜ਼ ਨਾਮ ਦੇ ਫੂਡ ਟਰੱਕ ਨਾਲ ਸੰਘਰਸ਼ ਕਰਨ ਤੋਂ ਬਾਅਦ ਭਵਿਨੀ ਨੇ ਇੱਕ ਟੈਕਨਾਲੋਜੀ ਸਟਾਰਟਅੱਪ ਸ਼ੁਰੂ ਕੀਤਾ। ਸ਼ੁਰੂਆਤ ਵਿੱਚ ਉਹ ਸਫਲ ਰਹੀ। ਹੁਣ ਭਵਿਨੀ ਨੇ ਰਾਜਨੀਤੀ 'ਚ ਐਂਟਰੀ ਕਰ ਲਈ ਹੈ। ਉਹ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਪੈਨਸਿਲਵੇਨੀਆ ਸੂਬੇ ਦੀ 12ਵੀਂ ਜ਼ਿਲ੍ਹਾ ਸੀਟ ਤੋਂ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਵਰਕਰਾਂ ਲਈ ਨਵਾਂ 'ਬਿੱਲ' ਪੇਸ਼, ਸਰਕਾਰ ਦੇਵੇਗੀ ਵੱਡੀ ਰਾਹਤ
ਅਮਰੀਕੀ ਕਾਂਗਰਸ ਦੇ ਇਸ ਹੇਠਲੇ ਸਦਨ 'ਚ ਸਮਰ ਲੀ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਸੀ ਪਰ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕਮੀ ਆਈ ਹੈ ਕਿਉਂਕਿ ਅਮਰੀਕੀ ਨੀਤੀ ਨਾਲ ਜੁੜੇ ਕੁਝ ਮੁੱਦਿਆਂ 'ਤੇ ਉਨ੍ਹਾਂ ਦੀ ਰਾਏ ਸਥਾਨਕ ਲੋਕਾਂ ਨੂੰ ਪਸੰਦ ਨਹੀਂ ਹੈ। ਇਸ ਕਾਰਨ ਭਵਿਨੀ ਪਟੇਲ ਦੀ ਉਮੀਦਵਾਰੀ ਦਾ ਰਾਹ ਪੱਧਰਾ ਹੋ ਗਿਆ। ਇਹ ਚੋਣ 23 ਅਪ੍ਰੈਲ ਨੂੰ ਹੋਵੇਗੀ। ਭਵਿਨੀ ਪਟੇਲ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਗੁਜਰਾਤੀ ਮੂਲ ਦੀ ਇਸ ਲੜਕੀ ਨੇ ਚੋਣ ਲਈ 3 ਲੱਖ ਡਾਲਰ ਦੀ ਰਕਮ ਵੀ ਇਕੱਠੀ ਕੀਤੀ ਹੈ। ਇਸ ਨੂੰ ਪਹਿਲਾਂ ਹੀ ਇੱਥੋਂ ਦੇ ਮੇਅਰ ਸਮੇਤ 33 ਸਥਾਨਕ ਅਧਿਕਾਰੀਆਂ ਦਾ ਸਮਰਥਨ ਮਿਲ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।