ਅਮਰੀਕਾ ''ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ ''ਚ ਗ੍ਰਿਫ਼ਤਾਰ
Wednesday, Jun 25, 2025 - 11:17 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਆਇਓਵਾ ਰਾਜ ਵਿੱਚ ਇੱਕ 24 ਸਾਲਾ ਗੁਜਰਾਤੀ-ਭਾਰਤੀ ਵਿਅਕਤੀ ਨੂੰ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰੀ ਲਿਬਰਟੀ ਦੇ ਰਹਿਣ ਵਾਲੇ ਹੇਤ ਪਟੇਲ ਨੂੰ 23 ਜੂਨ ਨੂੰ ਇੱਕ 15 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਮੁਲਜ਼ਮ 'ਤੇ ਕਲਾਸ ਸੀ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।
ਦੋਸ਼ੀ ਹੇਤ ਪਟੇਲ ਅਤੇ ਉਸ ਦੇ ਜੇਲ੍ਹ ਰਿਕਾਰਡ ਅਨੁਸਾਰ ਫਿਲਹਾਲ ਉਸ 'ਤੇ ਕੋਈ ਜ਼ਮਾਨਤ ਨਹੀਂ ਲਗਾਈ ਗਈ ਹੈ। ਪੁਲਸ ਰਿਪੋਰਟ ਅਨੁਸਾਰ ਹੇਤ ਪਟੇਲ ਨੇ ਅਗਸਤ 2023 ਅਤੇ ਅਪ੍ਰੈਲ 2024 ਵਿਚਕਾਰ ਪੀੜਤਾ ਨਾਲ ਘਰ ਵਿੱਚ ਕਥਿਤ ਹਰਕਤ ਕੀਤੀ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਹੇਤ ਪਟੇਲ ਦੇ ਘਰ 'ਤੇ ਹੋਇਆ ਸੀ ਜਾਂ ਪੀੜਤਾ ਦੇ ਘਰ। ਇਸ ਤੋਂ ਇਲਾਵਾ ਹੇਤ ਪਟੇਲ ਸੰਯੁਕਤ ਰਾਜ ਅਮਰੀਕਾ ਵਿੱਚ ਕਿਸ ਸਥਿਤੀ ਵਿੱਚ ਰਹਿ ਰਿਹਾ ਹੈ, ਇਸ ਬਾਰੇ ਕੋਈ ਵੇਰਵਾ ਨਹੀਂ ਮਿਲ ਸਕਿਆ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਮਾਰਿਆ ਗਿਆ ਪਾਕਿ ਮੇਜਰ, ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦਾ ਕੀਤਾ ਸੀ ਦਾਅਵਾ
ਇਸ ਗੁਜਰਾਤੀ-ਭਾਰਤੀ ਨੌਜਵਾਨ ਵਿਰੁੱਧ ਲੱਗੇ ਦੋਸ਼ ਜੇਕਰ ਅਦਾਲਤ ਵਿੱਚ ਸਾਬਤ ਹੁੰਦੇ ਹਨ ਤਾਂ ਉਸ ਨੂੰ ਵੱਧ ਤੋਂ ਵੱਧ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਹੇਤ ਪਟੇਲ ਨੇ ਅਗਸਤ 2023 ਵਿੱਚ ਪੀੜਤ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸਦਾ ਮਤਲਬ ਇਹ ਵੀ ਹੈ ਕਿ ਉਹ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ, ਹਾਲਾਂਕਿ ਪੁਲਸ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਕਿ ਕੀ ਉਹ ਪੀੜਤਾ ਨੂੰ ਪਹਿਲੇ ਤੋ ਜਾਣਦਾ ਸੀ ਜਾਂ ਨਹੀ, ਜੇਕਰ ਹੇਤ ਪਟੇਲ ਅਮਰੀਕੀ ਨਾਗਰਿਕ ਨਹੀਂ ਹੈ, ਤਾਂ ਉਸਨੂੰ ਇਸ ਅਪਰਾਧ ਲਈ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ, ਕਿਉਂਕਿ ਜਿਸ ਅਪਰਾਧ ਦੇ ਉਸ 'ਤੇ ਦੋਸ਼ ਹੈ ਉਹ ਇੱਕ ਗੰਭੀਰ ਅਪਰਾਧ ਹੈ ਅਤੇ ਇਹ ਦੇਸ਼ ਨਿਕਾਲਾ ਯੋਗ ਅਪਰਾਧਾਂ ਦੀ ਸ਼੍ਰੇਣੀ ਵਿੱਚ ਵੀ ਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।