ਇਸਲਾਮਿਕ ਸਟੇਟ ਨਾਲ ਜੁੜੇ ਸਮੂਹ ਨੇ ਸਰਕਾਰੀ ਵੇਬਸਾਈਟਾਂ ਨੂੰ ਹੈਕ ਕਰਨ ਦਾ ਕੀਤਾ ਦਾਅਵਾ
Monday, Jun 26, 2017 - 11:25 AM (IST)

ਵਾਸ਼ਿੰਗਟਨ— ਇਸਲਾਮਿਕ ਸਟੇਟ ਨੂੰ ਸਮਰਥਨ ਕਰਨ ਵਾਲੇ ਇਕ ਅੱਤਵਾਦੀ ਸਮੂਹ ਨੇ ਅੋਹਿਯੋ ਦੀਆਂ ਕਈ ਸਰਕਾਰੀ ਵੇਬਸਾਈਟਾਂ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਅੱਤਵਾਦੀ ਸਮੂਹ ਨੇ ਅੋਹਿਯੋ ਰਾਜ ਦੀ ਰਿਪਬਲੀਕਨ ਸਰਕਾਰ ਦੇ ਜਾਨ ਕੇਚਿਸ ਦੀ ਵੇਬਸਾਈਟ 'ਤੇ ਇਕ ਸੰਦੇਸ਼ ਭੇਜ ਕੇ ਕਿਹਾ,'' ਮੁਸਲਿਮ ਦੇਸ਼ਾਂ 'ਚ ਵੱਗਣ ਵਾਲੀ ਖੂਨ ਦੀ ਹਰ ਬੂੰਦ ਲਈ ਟਰੰਪ ਸਮੇਤ ਤੁਹਾਨੂੰ ਅਤੇ ਤੁਹਾਡੇ ਸਾਰੇ ਲੋਕਾਂ ਨੂੰ ਨਿਸ਼ਾਨੇ 'ਤੇ ਲਿਆ ਜਾਵੇਗਾ।''
ਸੰਦੇਸ਼ ਖਤਮ ਹੋਣ 'ਤੇ ਥੱਲ੍ਹੇ ਲਿਖਿਆ ਸੀ,'' ਟੀਮ ਸਿਸਟਮ ਡੀਜੇ, ਮੈਂ ਇਸਲਾਮਿਕ ਸਟੇਟ ਦਾ ਸਮਰਥਨ ਕਰਦਾ ਹਾਂ।''
ਅਜਿਹਾ ਹੀ ਇਕ ਸੰਦੇਸ਼ ਬ੍ਰੋਕਹੇਵ, ਨਿਊਯਾਰਕ ਸ਼ਹਿਰਾਂ ਦੀ ਹਾਵਰਡ ਕਾਊਂਟੀ, ਮੈਰੀਲੈਂਡ ਸਰਕਾਰਾਂ ਦੀਆਂ ਵੇਬਸਾਈਟਾਂ ਨੂੰ ਵੀ ਭੇਜਿਆ ਗਿਆ। ਅੱਤਵਾਦੀ ਸਮੂਹ ਨੇ ਇਸ ਤੋਂ ਪਹਿਲਾਂ ਵੀ ਰਿਚਲੈਂਡ ਕਾਊਂਟੀ, ਵਿਸਕਾਸਿਨ ਦੇ ਨਾਲ ਏਬਰਡੀਨ, ਸਕਾਟਲੈਂਡ ਅਤੇ ਸਵੀਡਨ ਦੇ ਸ਼ਹਿਰਾਂ 'ਚ ਵੀ ਹੈਕਿੰਗ ਦੀ ਜ਼ਿੰਮੇਵਾਰੀ ਲਈ ਸੀ। ਅੋਹਿਯੋ 'ਚ ਇਸ ਤੋਂ ਪਹਿਲਾਂ ਵੀ ਕਈ ਹੋਰ ਸਰਕਾਰੀ ਵੇਬਸਾਈਟਾਂ ਹੈਕ ਹੋ ਚੁੱਕੀਆਂ ਹਨ।