ਗ੍ਰੀਸ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਘਰਾਂ ਨੂੰ ਪੁੱਜਾ ਨੁਕਸਾਨ

Saturday, Mar 21, 2020 - 06:19 PM (IST)

ਗ੍ਰੀਸ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਘਰਾਂ ਨੂੰ ਪੁੱਜਾ ਨੁਕਸਾਨ

ਪਾਰਗਾ- ਸ਼ਨੀਵਾਰ ਨੂੰ ਉੱਤਰੀ-ਪੱਛਮੀ ਗ੍ਰੀਸ ਵਿਚ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ, ਜਿਸ ਕਾਰਨ ਪਾਰਗਾ ਸ਼ਹਿਰ ਵਿਚ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ। ਹਾਲਾਂਕਿ ਅਜੇ ਤੱਕ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। 


ਪਾਰਗਾ ਦੇ ਮੇਅਰ ਨਿਕੋਲਸ ਜ਼ਾਹਰੀਆ ਮੁਤਾਬਕ ਹੁਣ ਤਕ ਭੂਚਾਲ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਪੁਰਾਣੇ ਘਰ ਢਹਿ ਗਏ। ਇਨ੍ਹਾਂ ਘਰਾਂ ਵਿਚ ਕੋਈ ਰਹਿੰਦਾ ਨਹੀਂ ਸੀ, ਉਂਝ ਇਸ ਨਾਲ 2,500 ਨਾਗਰਿਕ ਪ੍ਰਭਾਵਿਤ ਹੋਏ ਹਨ। ਲੋਕ ਕਾਫੀ ਡਰ ਗਏ ਸਨ ਤੇ ਘਰਾਂ ‘ਚੋਂ ਬਾਹਰ ਆ ਗਏ।

ਜ਼ਮੀਨ ਖਿਸਕਣ ਨਾਲ ਖੇਤਰ ਦੀਆਂ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਭੂਚਾਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਥਿਤੀ ਕੰਟਰੋਲ ‘ਚ ਹੈ ਅਤੇ ਨੁਕਸਾਨ ਸਬੰਧੀ ਜਾਂਚ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਗ੍ਰੀਸ ਕਈ ਵੱਡੀਆਂ ਫਾਲਟ ਲਾਈਨਾਂ ‘ਤੇ ਸਥਿਤ ਹੈ ਅਤੇ ਇਸੇ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ 2017 ‘ਚ 6.7 ਤੀਬਰਤਾ ਦੇ ਭੂਚਾਲ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀ।1999 ‘ਚ ਇੱਥੇ ਆਏ 5.9 ਤੀਬਰਤਾ ਦੇ ਭੂਚਾਲ ਨੇ 143 ਲੋਕਾਂ ਦੀ ਜਾਨ ਲੈ ਲਈ ਸੀ।
 


author

Lalita Mam

Content Editor

Related News