ਪਾਕਿਸਤਾਨ ਤੇ ਅਫਗਾਨਿਸਤਾਨ ਦੇ ਪ੍ਰਵਾਸੀਆਂ ''ਤੇ ਗ੍ਰੀਸ ਸਰਕਾਰ ਦੀ ਤਿੱਖੀ ਨਜ਼ਰ

10/03/2020 3:28:51 PM

ਏਥੇਨਜ਼- ਗ੍ਰੀਸ ਸਰਕਾਰ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਉਣ ਵਾਲੇ ਪ੍ਰਵਾਸੀਆਂ 'ਤੇ ਨਿਗਰਾਨੀ ਹੋਰ ਵਧਾ ਦਿੱਤੀ ਹੈ । ਲੈਸਬੋਸ ਵਿਚ ਪਿਛਲੇ ਮਹੀਨੇ ਇਨ੍ਹਾਂ ਨੇ ਸ਼ਰਣਾਰਥੀਆਂ ਦੇ ਕੈਂਪ ਨੂੰ ਅੱਗ ਲਗਾ ਦਿੱਤੀ ਸੀ ਤੇ ਹੁਣ ਇਹ ਸਥਾਨਕ ਸਰਕਾਰ ਦੀਆਂ ਨਜ਼ਰਾਂ ਵਿਚ ਹਨ। ਲੈਸਬੋਸ ਟਾਪੂ 'ਤੇ 12 ਹਜ਼ਾਰ ਤੋਂ ਵੱਧ ਲੋਕ ਸ਼ਰਣਾਰਥੀ ਕੈਂਪ ਵਿਚ ਰਹਿ ਰਹੇ ਹਨ। 
ਪਿਛਲੇ ਮਹੀਨੇ ਗ੍ਰੀਸ ਦੇ ਸਭ ਤੋਂ ਵੱਡੇ ਸ਼ਰਣਾਰਥੀ ਕੈਂਪ ਵਿਚ ਅੱਗ ਲੱਗਣ ਦੀ ਘਟਨਾ ਨੇ ਸ਼ਰਣਾਰਥੀਆਂ ਨੂੰ ਡਰਾ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੀਸ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 30 ਪਾਕਿਸਤਾਨੀਆਂ ਨੂੰ ਪੁਲਸ ਨੇ ਫੜ ਕੇ ਡਿਪੋਰਟ ਕਰ ਦਿੱਤਾ ਹੈ।ਸਰਕਾਰ ਵਲੋਂ ਹੁਣ ਇੱਥੋਂ ਦੀਆਂ 50 ਮਸੀਤਾਂ 'ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।  


ਗ੍ਰੀਸ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਗ੍ਰੀਸ-ਤੁਰਕੀ ਸਰਹੱਦੀ ਵਿਵਾਦ ਕਾਰਨ ਪਾਕਿਸਤਾਨੀ ਅਤੇ ਅਫਗਾਨ ਨੌਜਵਾਨਾਂ ਦੇ ਕੱਟੜਪੰਥੀ ਹੋਣ ਦਾ ਡਰ ਹੈ ਅਤੇ ਤੁਰਕੀ ਸਰਹੱਦ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਵਧੇਰੇ ਪਾਕਿਸਤਾਨੀਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਘੁਸਪੈਠ ਕਰਨ ਲਈ ਬੋਲੀ ਲਗਾਈ ਜਾਂਦੀ ਹੈ। ਇਸ ਦੇ ਇਲਾਵਾ ਏਥੇਨਜ਼ ਵਿਚ ਡਰੱਗਜ਼ ਦੀ ਤਸਕਰੀ ਵਿਚ ਵੀ ਪਾਕਿਸਤਾਨੀ ਤੇ ਅਫਗਾਨੀ ਪ੍ਰਵਾਸੀ ਸ਼ਾਮਲ ਹਨ। ਗ੍ਰੀਕ ਸਿਟੀ ਟਾਈਮਜ਼ ਮੁਤਾਬਕ ਅਧਿਕਾਰੀ 10 ਹਜ਼ਾਰ ਤੋਂ ਵਧੇਰੇ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੁੰਦੇ ਹਨ। ਗ੍ਰੀਸ ਵਿਚ ਜੁਲਾਈ ਮਹੀਨੇ ਪਾਕਿਸਤਾਨੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣਾ ਕਰ ਦਿੱਤਾ ਸੀ। ਜੁਲਾਈ ਦੇ ਅਖੀਰ ਵਿਚ ਪਾਕਿਸਤਾਨੀ ਮੂਲ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਪਹਿਲੀ ਉਡਾਣ ਏਥੇਨਜ਼ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। 


Lalita Mam

Content Editor

Related News