ਚਰਨਜੀਤ ਸਿੰਘ ਚੰਨੀ ਦੀ ਇੰਗਲੈਂਡ ਫੇਰੀ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ''ਚ ਭਾਰੀ ਉਤਸ਼ਾਹ

Wednesday, Oct 09, 2024 - 11:49 PM (IST)

ਚਰਨਜੀਤ ਸਿੰਘ ਚੰਨੀ ਦੀ ਇੰਗਲੈਂਡ ਫੇਰੀ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ''ਚ ਭਾਰੀ ਉਤਸ਼ਾਹ

ਲੰਡਨ (ਸਮਰਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਜਲੰਧਰ ਤੋਂ ਸੰਸਦ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਇੰਗਲੈਂਡ ਫੇਰੀ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਗਲੈਂਡ ਦੇ ਉੱਗੇ ਕਾਰੋਬਾਰੀ ਈਸਟਮੀਤ ਸਿੰਘ ਫੁੱਲ ਤੇ ਨਛੱਤਰ ਸਿੰਘ ਕਲਸੀ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਚਰਨਜੀਤ ਸਿੰਘ ਚੰਨੀ ਦੀ ਇੰਗਲੈਂਡ ਫੇਰੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੀਤਾ ਗਿਆ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਅਗਲੇ ਦਿਨਾਂ ਦੌਰਾਨ ਚਰਨਜੀਤ ਸਿੰਘ ਚੰਨੀ ਆਪਣੀ ਵਿਸ਼ੇਸ਼ ਇੰਗਲੈਂਡ ਫੇਰੀ ਤੇ ਆ ਰਹੇ ਹਨ। ਇਸ ਦੌਰਾਨ ਉਹ ਜਿੱਥੇ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਸਬੰਧੀ ਵੱਖ-ਵੱਖ ਬੈਠਕਾਂ ਚ ਵਿਚਾਰ ਵਟਾਂਦਰਾ ਕਰਨਗੇ ਤੇ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਨਗੇ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੱਖ ਵੱਖ ਸਮਾਗਮਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਰੂਬਰੂ ਵੀ ਹੋਣਗੇ। ਇਸ ਦੇ ਨਾਲ ਹੀ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ, ਪੰਜਾਬ ਨੂੰ ਨਸ਼ਾ ਮੁਕਤ ਕਰਨ, ਕਿਸਾਨੀ ਮੰਗਾਂ ਸੰਸਦ ਵਿੱਚ ਨਿਡਰ ਹੋ ਕੇ ਪੰਜਾਬ ਦੀਆਂ ਮੰਗਾਂ ਉਠਾਉਣ ਬਦਲੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।


author

Baljit Singh

Content Editor

Related News