ਗ੍ਰੇ ਲਿਸਟ ’ਚ ਬਰਕਰਾਰ ਪਾਕਿ ਨੇ ਦਿੱਤੀ ਸਫ਼ਾਈ, ਇਕ ਸਾਲ ’ਚ ਲਾਗੂ ਕਰਨਗੇ FATE ਦੀ ਨਵੀਂ ਕਾਰਜ ਯੋਜਨਾ

Saturday, Jun 26, 2021 - 02:55 PM (IST)

ਗ੍ਰੇ ਲਿਸਟ ’ਚ ਬਰਕਰਾਰ ਪਾਕਿ ਨੇ ਦਿੱਤੀ ਸਫ਼ਾਈ, ਇਕ ਸਾਲ ’ਚ ਲਾਗੂ ਕਰਨਗੇ FATE ਦੀ ਨਵੀਂ ਕਾਰਜ ਯੋਜਨਾ

ਇਸਲਾਮਾਬਾਦ: ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਗ੍ਰੇ ਸੂਚੀ ਵਿੱਚ ਬਰਕਰਾਰ ਰਹਿਣ ’ਤੇ ਪਾਕਿ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਐੱਫ.ਏ.ਟੀ.ਐੱਫ ਦੁਆਰਾ ਦਿੱਤੀ ਗਈ ਨਵੀਂ ਕਾਰਜ ਯੋਜਨਾ ਨੂੰ ਇਕ ਸਾਲ ਵਿਚ ਲਾਗੂ ਕਰ ਦੇਵੇਗੀ। ਮਨੀ ਲਾਂਡਰਿੰਗ ਦੀਆਂ ਗਤੀਵਿਧੀਆਂ ਅਤੇ ਅੱਤਵਾਦ ਨੂੰ ਮੁਹੱਇਆ ਕਰਨ ਵਾਲੇ ਧਨ ਦੀ ਨਿਗਰਾਨੀ ਕਰਨ ਵਾਲੇ ਇਸ ਗਲੋਬਲ ਸੰਗਠਨ ਦੁਆਰਾ ਪਾਕਿ ਨੂੰ ਗ੍ਰੇ (ਸ਼ੱਕ) ਦੀ ਸੂਚੀ 'ਚ ਬਰਕਰਾਰ ਰੱਖਣ ਤੋਂ ਬਾਅਦ ਇਹ ਬਿਆਨ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਮਨੀ ਲਾਂਡਰਿੰਗ ’ਤੇ ਰੋਕ ਲਗਾਉਣ ’ਚ ਪਾਕਿ ਦੇ ਨਾਕਾਮ ਰਹਿਣ ਦੇ ਕਾਰਨ FATF ਨੇ ਇਹ ਕਦਮ ਚੁੱਕਿਆ ਹੈ। ਉਸ ਨੇ ਪਾਕਿ ਤੋਂ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਸਣੇ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੱਤਵਾਦੀ ਸੰਗਠਨਾਂ ਦੇ ਕਮਾਂਡਰਾਂ ਅਤੇ ਸੀਨੀਅਰ ਨੇਤਾਵਾਂ 'ਤੇ ਮੁਕੱਦਮਾ ਚਲਾਉਣ ਲਈ ਕਿਹਾ ਗਿਆ ਹੈ। ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਰਣਨੀਤਿਕ ਰੂਪ ਤੋਂ ਮਹੱਤਵਪੂਰਨ ਘਾਟਾਂ ਨੂੰ ਦੂਰ ਕਰਨ ਲਈ ਵੀ ਕਿਹਾ ਹੈ।  

ਪੜ੍ਹੋ ਇਹ ਵੀ ਖ਼ਬਰ -  ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ 

ਫੈਡਰਲ ਊਰਜਾ ਮੰਤਰੀ ਹਮਦ ਅਜ਼ਹਰ ਦੇ ਹਵਾਲੇ  ਨਾਲ ਜੀਓ ਟੀ.ਵੀ ਨੇ ਕਿਹਾ ਕਿ, ‘‘ ਪਿਛਲੀ ਕਾਰਜ ਯੋਜਨਾ ਅੱਤਵਾਦ ਵਿਰੋਧੀ ਸੀ ਅਤੇ ਨਵੀਂ ਕਾਰਜ ਯੋਜਨਾ ਮਨੀ ਲਾਂਡਰਿੰਗ ਵਿਰੋਧੀ ਹੋਵੇਗੀ। ਮੰਤਰੀ ਨੇ ਕਿਹਾ ਕਿ ਸਰਕਾਰ ਮਨੀ ਲਾਂਡਰਿੰਗ ਰੋਕੂ ਯੋਜਨਾ ਵਿੱਚ ਜ਼ਿਕਰ ਕੀਤੇ ਗਏ ਬਿੰਦੂਆਂ ਨੂੰ ਅਗਲੇ 12 ਮਹੀਨੇ ਤੱਕ ਲਾਗੂ ਕਰੇਗੀ। ਜ਼ਿਕਰਯੋਗ ਹੈ ਕਿ ਪਾਕਿ ’ਚ ਮੌਜੂਦ ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਸਈਦ ਅਤੇ ਇਸ ਦੇ ਸੰਚਾਲਕ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ


author

rajwinder kaur

Content Editor

Related News