ਵੱਡੀ ਖ਼ਬਰ: ਕੁਵੈਤ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਐਂਟਰੀ 'ਤੇ ਲਗਾਈ ਪਾਬੰਦੀ

07/31/2020 11:06:04 AM

ਕੁਵੈਤ :  ਮਹਾਮਾਰੀ ਕੋਰੋਨਾ ਨੇ ਨਾ ਸਿਰਫ਼ ਭਾਰਤ ਦੀ ਸਗੋਂ ਪੂਰੀ ਦੁਨੀਆ ਦੀ ਅਰਥ ਵਿਵਸਥਾ ਦੀ ਸਥਿਤੀ ਖ਼ਰਾਬ ਕਰ ਰੱਖੀ ਹੈ। ਅਜਿਹੇ ਵਿਚ ਸਾਰੇ ਦੇਸ਼ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਕਈ ਸਖ਼ਤ ਕਦਮ ਚੁੱਕ ਰਹੇ ਹਨ।  ਇਸ ਕੜੀ ਵਿਚ ਕੁਵੈਤ ਸਰਕਾਰ ਨੇ ਵੀ ਵੱਡਾ ਫ਼ੈਸਲਾ ਲੈਂਦੇ ਹੋਏ ਭਾਰਤੀ ਨਾਗਰਿਕਾਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ। ਕੁਵੈਤ ਸਰਕਾਰ ਦੇ ਇਸ ਫੈਸਲੇ ਨਾਲ 8 ਲੱਖ ਲੋਕਾਂ ਦੇ ਰੋਜ਼ਗਾਰ 'ਤੇ ਸੰਕਟ ਮੰਡਰਾ ਰਿਹਾ ਹੈ।  

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ

ਕੁਵੈਤ ਸਰਕਾਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਪਿਛਲੇ ਤਕਰੀਬਨ ਸਾਢੇ 3 ਮਹੀਨਿਆਂ ਤੋਂ ਬੰਦ ਪਈ ਅੰਤਰਰਾਸ਼ਟਰੀ ਜਹਾਜ਼ ਸੇਵਾ 1 ਅਗਸਤ ਤੋਂ ਫਿਰ ਤੋਂ ਸ਼ਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਈਰਾਨ ਅਤੇ ਫਿਲੀਪੀਨਜ਼ ਤੋਂ ਆਉਣ ਵਾਲਿਆਂ ਨੂੰ ਛੱਡ ਕੇ ਹੋਰ ਦੇਸ਼ਾਂ ਵਿਚ ਰਹਿਣ ਵਾਲੇ ਕੁਵੈਤੀ ਨਾਗਰਿਕ ਅਤੇ ਪ੍ਰਵਾਸੀ ਆਵਾਜਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਅਰਬ ਨਿਊਜ਼ ਦੀ ਰਿਪੋਰਟ ਮੁਤਾਬਕ ਇੰਡੀਆ ਕਮਿਊਨਿਟੀ ਸਪੋਰਟ ਗਰੁੱਪ ਦੇ ਪ੍ਰਧਾਨ ਰਾਜਪਾਲ ਤਿਆਗੀ ਨੇ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਜਾਣਗੀਆਂ, ਜੋ ਕੋਰੋਨਾ ਕਾਰਨ ਭਾਰਤ ਵਿਚ ਫਸੇ ਹੋਏ ਹਨ। ਅਜਿਹੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੇ ਕੁੱਝ ਲੋਕ ਕੁਵੈਤ ਵਿਚ ਰਹਿ ਰਹੇ ਹਨ ਹਨ ਤੇ ਕੁੱਝ ਭਾਰਤ ਜਾ ਕੇ ਫੱਸ ਗਏ ਹਨ ਅਤੇ ਹੁਣ ਉਹ ਸਾਰੇ ਵਾਪਸ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਛੁੱਟੀਆਂ 'ਤੇ ਗਏ ਲੋਕ ਵਾਪਸ ਨਾ ਪਹੁੰਚੇ ਤਾਂ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਕਈ ਲੋਕਾਂ ਦਾ ਵੀਜ਼ਾ ਖ਼ਤਮ ਹੋਣ ਵਾਲਾ ਹੈ ਅਤੇ ਅੱਗੇ ਕੁਵੈਤ ਦਾ ਇਹੀ ਰਵੱਈਆ ਰਿਹਾ ਤਾਂ ਇਹ ਰੀਨਿਊ ਨਹੀਂ ਕੀਤਾ ਜਾਏਗਾ। ਕੁਵੈਤ ਸਰਕਾਰ ਆਪਣੇ ਨਵੇਂ ਟੀਚੇ ਮੁਤਾਬਕ ਦੇਸ਼ ਦੀ ਜਨਸੰਖਿਆ ਘੱਟ ਕਰਣਾ ਚਾਹੁੰਦੀ ਹੈ, ਉਸ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਅਪ੍ਰਵਾਸੀਆਂ ਦੀ ਗਿਣਤੀ ਘੱਟ ਕਰਣਾ।  

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਘਰ 'ਚ ਰੱਖਿਆ ਹੈ ਗੈਰ-ਕਾਨੂੰਨੀ ਸੋਨਾ ਤਾਂ ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਇਸ ਦੇਸ਼ ਦੀ ਕੁੱਲ ਆਬਾਦੀ 43 ਲੱਖ ਹੈ, ਇਨ੍ਹਾਂ ਵਿਚੋਂ 13 ਲੱਖ ਲੋਕ ਕੁਵੈਤ ਦੇ ਹਨ ਅਤੇ 30 ਲੱਖ ਪ੍ਰਵਾਸੀ ਹਨ। ਯਾਨੀ ਕੁਵੈਤ ਵਿਚ ਕੁਵੈਤੀ ਘੱਟ ਗਿਣਤੀ ਬਣ ਗਏ ਹਨ। ਹੁਣ ਜੋ 30 ਲੱਖ ਪ੍ਰਵਾਸੀ ਹਨ, ਉਨ੍ਹਾਂ ਵਿਚ ਵੀ ਸਭ ਤੋਂ ਜ਼ਿਆਦਾ ਭਾਰਤੀ ਹਨ। ਕੁਵੈਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿਚ ਹੁੰਦੀ ਹੈ। ਹਾਲ ਹੀ ਵਿਚ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨੇ ਪਿਛਲੇ ਮਹੀਨੇ ਕੁੱਲ ਆਬਾਦੀ ਵਿਚ ਵਿਦੇਸ਼ੀਆਂ ਦੀ ਹਿੱਸੇਦਾਰੀ 70 ਫ਼ੀਸਦੀ ਤੋਂ ਘਟਾ ਕੇ 30 ਫ਼ੀਸਦੀ ਕਰਣ ਦਾ ਪ੍ਰਸਤਾਵ ਕੀਤਾ ਸੀ।

ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ


cherry

Content Editor

Related News