ਜ਼ੂਮ ''ਤੇ ਵੀਡੀਓ ਮੀਟਿੰਗ ਦੌਰਾਨ ਸ਼ਰੇਆਮ ਅਧਿਕਾਰੀ ਨੇ ਸੈਕਟਰੀ ਨਾਲ ਬਣਾਏ ਸੰਬੰਧ

Friday, Aug 28, 2020 - 06:28 PM (IST)

ਜ਼ੂਮ ''ਤੇ ਵੀਡੀਓ ਮੀਟਿੰਗ ਦੌਰਾਨ ਸ਼ਰੇਆਮ ਅਧਿਕਾਰੀ ਨੇ ਸੈਕਟਰੀ ਨਾਲ ਬਣਾਏ ਸੰਬੰਧ

ਜਕਾਰਤਾ (ਬਿਊਰੋ): ਕੋਰੋਨਾ ਮਹਾਮਾਰੀ ਵਿਚ ਮੀਟਿੰਗ ਦੇ ਲਈ ਵੱਡੇ ਪੱਧਰ 'ਤੇ ਵਰਤਿਆ ਜਾ ਰਿਹਾ ਜ਼ੂਮ ਐਪ ਕਈ ਲੋਕਾਂ ਦੇ ਲਈ ਸੰਕਟ ਦਾ ਕਾਰਨ ਬਣਦਾ ਜਾ ਰਿਹਾ ਹੈ। ਮੈਕਸੀਕੋ ਦੇ ਬਾਅਦ ਹੁਣ ਇਕ ਅਜਿਹਾ ਹੀ ਮਾਮਲਾ ਇੰਡੋਨੇਸ਼ੀਆ ਵਿਚ ਸਾਹਮਣੇ ਆਇਆ ਹੈ। ਇੰਡੋਨੇਸ਼ੀਆ ਵਿਚ ਕੌਂਸਲ ਦੇ ਸਰਕਾਰੀ ਕਰਮਚਾਰੀ ਜੀਸਸ ਇਸਟਿਲ ਜ਼ੂਮ 'ਤੇ ਇਕ ਮੀਟਿੰਗ ਵਿਚ ਹਿੱਸਾ ਲੈ ਰਹੇ ਸਨ। ਉਦੋਂ ਅਚਾਨਕ ਉਹ ਉੱਠਦੇ ਹਨ ਅਤੇ ਸੋਫੇ 'ਤੇ ਆਪਣੀ ਸੈਕਟਰੀ ਦੇ ਨਾਲ ਸੰਬੰਧ ਬਣਾਉਣ ਲੱਗਦੇ ਹਨ।

PunjabKesari

ਇਸ ਦੌਰਾਨ ਜੀਸਸ ਇਸਟਿਲ ਆਪਣਾ ਕੈਮਰਾ ਬੰਦ ਕਰਨਾ ਭੁੱਲ ਜਾਂਦੇ ਹਨ ਅਤੇ ਪੂਰੀ ਘਟਨਾ ਲਾਈਵ ਹੋ ਜਾਂਦੀ ਹੈ। ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ 26 ਅਗਸਤ ਦੀ ਹੈ। ਇਸ ਮੀਟਿੰਗ ਵਿਚ ਕੇਵਿਟੀ ਸ਼ਹਿਰ ਦੇ ਫਾਤਿਮਾ ਡੋਸ ਪਿੰਡ ਦੀ ਕੌਂਸਲ 'ਤੇ ਚਰਚਾ ਹੋ ਰਹੀ ਸੀ। ਬੈਠਕ ਵਿਚ ਅਚਾਨਕ ਤੋਂ ਕੌਂਸਲ ਦੇ ਕੈਪਟਨ ਇਸਟਿਲ ਇਕ ਬੀਬੀ ਦੇ ਆਉਣ 'ਤੇ ਅਚਾਨਕ ਉੱਠਦੇ ਹਨ ਅਤੇ ਉਸ ਨੂੰ ਮਿਲਣ ਲਈ ਚਲੇ ਜਾਂਦੇ ਹਨ।

PunjabKesari

ਜ਼ੂਮ 'ਤੇ ਵੀਡੀਓ ਮੀਟਿੰਗ ਦੌਰਾਨ ਸ਼ਰੇਆਮ ਅਧਿਕਾਰੀ ਨੇ ਸੈਕਟਰੀ ਨਾਲ ਬਣਾਏ ਸੰਬੰਧ
ਬਾਅਦ ਵਿਚ ਬੀਬੀ ਦੀ ਪਛਾਣ ਉਹਨਾਂ ਦੀ ਸੈਕਟਰੀ ਦੇ ਰੂਪ ਵਿਚ ਹੋਈ। ਬੀਬੀ ਸਥਾਨਕ ਸਰਕਾਰੀ ਦਫਤਰ ਵਿਚ ਕੰਮ ਕਰਦੀ ਹੈ। ਇਸ ਪੂਰੀ ਘਟਨਾ ਨੂੰ ਇਸਟਿਲ ਦੇ ਇਕ ਸਾਥੀ ਨੇ ਰਿਕਾਰਡ ਕਰ ਲਿਆ। ਇਸਟਿਲ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਹੁਣ ਪਿੰਡ ਦੇ ਕੁਝ ਲੋਕਾਂ ਨੇ ਕੈਪਟਨ ਦੇ ਇਸ ਅਸ਼ਲੀਲ ਵਿਵਹਾਰ ਦੇ ਲਈ ਉਹਨਾਂ ਨੂੰ ਹਟਾਏ ਜਾਣ ਦੀ ਪਟੀਸ਼ਨ ਦਾਇਰ ਕੀਤੀ ਹੈ। ਉੱਧਰ ਸਥਾਨਕ ਸਰਕਾਰ ਨੇ ਕਿਹਾ ਹੈ ਕਿ ਇਸਟਿਲ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇਗਾ।

PunjabKesari

ਨਹੀਂ ਆ ਰਹੇ ਦਫਤਰ
ਸ਼ਿਕਾਇਤਾਂ ਨਾਲ ਜੁੜੇ ਅਧਿਕਾਰੀ ਰਿਚਰਡ ਗੇਰੋਨਿਮੋ ਨੇ ਕਿਹਾ ਕਿ ਇਹ ਸਿਰਫ ਅਸ਼ਲੀਲ ਵਿਵਹਾਰ ਨਹੀਂ ਹੈ ਸਗੋਂ ਬਹੁਤ ਹੀ ਜ਼ਿਆਦਾ ਗਲਤ ਵਿਵਹਾਰ ਹੈ। ਅਸੀਂ ਇਸਟਿਲ ਨੂੰ ਸਜ਼ਾ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਹਨਾਂ ਨੇ ਕਿਹਾ ਕਿ ਭਾਵੇਂਕਿ ਸਾਥੀਆਂ ਨੇ ਇਸਟਿਲ ਦੇ ਖਿਲਾਫ਼ ਦਇਆ ਵਰਤਣ ਦੀ ਅਪੀਲ ਕੀਤੀ ਹੈ ਪਰ ਇਹ ਆਸਾਨ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਤੋਂ ਇਸਟਿਲ ਅਤੇ ਸੈਕਟਰੀ ਦੋਵੇਂ ਦਫਤਰ ਨਹੀਂ ਆਏ ਹਨ। ਇਸ ਤੋਂ ਪਹਿਲਾਂ ਮੈਕਸੀਕੋ ਵਿਚ ਇਕ ਬੀਬੀ ਆਗੂ ਨੇ ਗਲਤੀ ਨਾਲ ਬੈਠਕ ਦੇ ਦੌਰਾਨ ਆਪਣਾ ਟੌਪ ਹਟਾ ਦਿੱਤਾ ਸੀ। ਇਸ ਦੇ ਬਾਅਦ ਉਹਨਾਂ ਨੇ ਸਾਰਿਆਂ ਕੋਲੋਂ ਮੁਆਫੀ ਮੰਗੀ ਸੀ।


author

Vandana

Content Editor

Related News