ਬ੍ਰਿਟੇਨ ''ਚ ਫਰਜ਼ੀ ਖਬਰ ਰੋਕੂ ਇਕਾਈ ਸ਼ੁਰੂ

Wednesday, Jan 24, 2018 - 08:26 PM (IST)

ਬ੍ਰਿਟੇਨ ''ਚ ਫਰਜ਼ੀ ਖਬਰ ਰੋਕੂ ਇਕਾਈ ਸ਼ੁਰੂ

ਲੰਡਨ— ਬ੍ਰਿਟਿਸ਼ ਸਰਕਾਰ ਨੇ ਫਰਜ਼ੀ ਖਬਰਾਂ ਤੇ ਗਲਤ ਸੂਚਨਾਵਾਂ ਤੋਂ ਨਿਪਟਣ ਲਈ ਨਵੀਂ 'ਰਾਸ਼ਟਰੀ ਸੁਰੱਖਿਆ ਸੰਚਾਰ ਇਕਾਈ' ਸ਼ੁਰੂ ਕੀਤੀ ਹੈ। ਇਹ ਇਕਾਈ 'ਫੇਕ ਨਿਊਜ਼' ਨਾਲ ਨਿਪਟੇਗੀ। ਗਲਤ ਸੂਚਨਾ, ਫੋਟੋ ਜਾਂ ਵੀਡੀਓ, ਜਾਣਬੁੱਝ ਕੇ ਗਲਤ ਜਾਣਕਾਰੀ, ਗਲਤਫਹਿਮੀ ਪੈਦਾ ਕਰਨ ਨੂੰ 'ਫੇਕ ਨਿਊਜ਼' ਕਿਹਾ ਜਾਂਦਾ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਇਕ ਬੁਲਾਰੇ ਨੇ ਕਿਹਾ ਕਿ ਬੀਤੇ ਦਿਨ ਸ਼ੁਰੂ ਕੀਤੀ ਨਵੀਂ ਇਕਾਈ ਦੇਸ਼ ਦੀਆਂ ਰੱਖਿਆ ਸਮਰਥਾਵਾਂ ਦੀ ਸਮੀਖਿਆ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ, ''ਅਸੀਂ ਫੇਕ ਨਿਊਜ਼ ਤੇ ਵਿਰੋਧੀ ਗੱਲਾਂ ਦੇ ਯੁੱਗ 'ਚ ਜੀਅ ਰਹੇ ਹਾਂ। ਸਰਕਾਰ ਆਪਸ 'ਚ ਜੁੜੀਆਂ ਇਨ੍ਹਾਂ ਸਖਤ ਚੁਣੌਤੀਆਂ ਤੋਂ ਨਿਪਟਣ ਲਈ ਰਾਸ਼ਟਰੀ ਸੁਰੱਖਿਆ ਸੰਚਾਰ ਦਾ ਬਿਹਤਰ ਪ੍ਰਯੋਗ ਕਰੇਗੀ।'' ਇਸ ਨਵੀਂ ਇਕਾਈ ਦੀ ਅਗਵਾਈ ਕੈਬਨਿਟ ਦਫਤਰ ਕਰੇਗਾ।


Related News