ਗੂਗਲ ਨਸਲੀ ਸਮਾਨਤਾ ਦਾ ਸਮਰਥਨ ਕਰਦੈ : ਸੁੰਦਰ ਪਿਚਾਈ

Tuesday, Jun 02, 2020 - 12:35 AM (IST)

ਗੂਗਲ ਨਸਲੀ ਸਮਾਨਤਾ ਦਾ ਸਮਰਥਨ ਕਰਦੈ : ਸੁੰਦਰ ਪਿਚਾਈ

ਵਾਸ਼ਿੰਗਟਨ - ਗੂਗਲ ਦੇ ਭਾਰਤੀ-ਅਮਰੀਕੀ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਪੁਲਸ ਹਿਰਾਸਤ ਵਿਚ ਜਾਰਜ ਫਲਾਇਡ ਦੀ ਮੌਤ ਦੀ ਘਟਨਾ ਵਿਚ ਅਮਰੀਕਾ ਦੇ ਅਫਰੀਕੀ-ਅਮਰੀਕੀ ਭਾਈਚਾਰੇ ਦੇ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਕਿਹਾ ਹੈ ਕਿ ਗੂਗਲ ਨਸਲੀ ਸਮਾਨਤਾ ਦਾ ਸਮਰਥਨ ਕਰਦਾ ਹੈ। ਰੈਸਤਰਾਂ ਵਿਚ ਕੰਮ ਕਰਨ ਵਾਲੇ ਅਫਰੀਕੀ-ਅਮਰੀਕੀ ਭਾਈਚਾਰੇ ਦੇ 46 ਸਾਲਾ ਫਲਾਇਡ ਦੀ ਮਿਨੀਪੋਲਸ ਵਿਚ ਸੋਮਵਾਰ ਨੂੰ ਮੌਤ ਹੋ ਗਈ ਸੀ ਜਦ ਇਕ ਸ਼ਵੇਤ ਪੁਲਸ ਕਰਮੀ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਸੀ।

George Floyd death: Satya Nadella, Tim Cook, Sundar Pichai ...

ਵੀਡੀਓ ਫੁੱਟੇਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਕਰਮੀ ਨੇ ਫਲਾਇਡ ਦੀ ਧੌਂਣ 'ਤੇ ਗੋਢੇ ਨਾਲ ਦਬਾਅ ਪਾ ਕੇ ਰੱਖਿਆ ਹੋਇਆ ਸੀ ਅਤੇ ਫਲਾਇਡ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਇਸ ਘਟਨਾ ਤੋਂ ਬਾਅਦ ਅਮਰੀਕਾ ਵਿਚ ਵਿਰੋਧ-ਪ੍ਰਦਰਸ਼ਨ ਵੱਡੇ ਪੱਧਰ 'ਤੇ ਸ਼ੁਰੂ ਹੋ ਗਏ ਹਨ। ਪੁਲਸ ਕਰਮੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਸ਼ੁੱਕਰਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ। ਪਿਚਾਈ ਨੇ ਕਿਹਾ ਕਿ ਕੰਪਨੀ ਨੇ ਨਸਲੀ ਸਮਾਨਤਾ ਨੂੰ ਸਮਰਥਨ ਦੇਣ ਅਤੇ ਅਮਰੀਕਾ ਵਿਚ ਗੂਗਲ ਅਤੇ ਯੂ-ਟਿਊਬ ਦੇ ਮੁੱਖ ਪੇਜ਼ 'ਤੇ ਫਲਾਇਡ ਦੀ ਯਾਦ ਵਿਚ ਅਸ਼ਵੇਤ ਭਾਈਚਾਰੇ ਦੇ ਨਾਲ ਇਕਜੁੱਟਤਾ ਦਿਖਾਉਣ ਦਾ ਫੈਸਲਾ ਲਿਆ ਹੈ। ਪਿਚਾਈ ਨੇ ਐਤਵਾਰ ਨੂੰ ਟਵਿੱਟਰ 'ਤੇ ਲਿੱਖਿਆ ਕਿ ਅੱਜ ਅਮਰੀਕਾ ਵਿਚ ਗੂਗਲ ਅਤੇ ਯੂ-ਟਿਊਬ ਦੇ ਮੁੱਖ ਪੇਜ਼ਾਂ 'ਤੇ ਅਸੀਂ ਨਸਲੀ ਸਮਾਨਤਾ ਦੇ ਲਈ ਅਸ਼ਵੇਤ ਭਾਈਚਾਰੇ ਅਤੇ ਜਾਰਜ ਫਲਾਇਡ, ਬ੍ਰੋਨਾ ਟੇਲਰ, ਅਹਿਮਦ ਅਰਬਰੀ ਅਤੇ ਉਨ੍ਹਾਂ ਦੀ ਯਾਦ ਵਿਚ ਸਮਰਥਨ ਜ਼ਾਹਿਰ ਕਰਾਂਗੇ, ਜਿਨ੍ਹਾਂ ਦੀ ਕੋਈ ਨਹੀਂ ਸੁਣਦਾ। ਪਿਚਾਈ ਨੇ ਗੂਗਲ ਦੇ ਮੁੱਖ ਪੇਜ਼ ਦਾ ਚਿੱਤਰ ਸਾਂਝਾ ਕਰਦੇ ਹੋਏ ਕਿਹਾ ਜੋ ਦੁੱਖੀ, ਗੁੱਸੇ ਵਿਚ ਅਤੇ ਡਰੇ ਹੋਏ ਹਨ, ਤੁਸੀਂ ਇਕੱਲੇ ਨਹੀਂ ਹੋ। ਅਸੀਂ ਨਸਲੀ ਸਮਾਨਤਾ ਦੇ ਸਮਰਥਨ ਵਿਚ ਖੜ੍ਹੇ ਹਾਂ।


author

Khushdeep Jassi

Content Editor

Related News