ਹੁਣ ਪਸ਼ੂਆਂ ਦੀ ਵੀ ਪਛਾਣ ਕਰੇਗਾ ਗੂਗਲ ਫੋਟੋਜ਼!
Tuesday, Oct 17, 2017 - 06:58 PM (IST)

ਲਾਸ ਏਂਜਲਸ— ਪਸ਼ੂ ਪ੍ਰੇਮੀਆ ਲਈ ਖੁਸ਼ਖਬਰੀ ਹੈ। ਗੂਗਲ ਫੋਟੋਜ਼ ਨੇ ਇਕ ਨਵਾਂ ਫੀਚਰ ਸ਼ੁਰੂ ਕੀਤਾ ਹੈ, ਜੋ ਕਿ ਪਸ਼ੂਆਂ ਦੀ ਪਹਿਚਾਣ ਕਰੇਗਾ ਤੇ ਹੁਣ ਤੁਸੀਂ ਆਪਣੇ ਪਸ਼ੂਆਂ ਦੀਆਂ ਤਸਵੀਰਾਂ ਇਕੋ ਥਾਂ 'ਤੇ ਦੇਖ ਸਕਦੇ ਹੋ।
ਗੂਗਲ ਫੋਟੋਜ਼ 'ਚ ਸਾਫਟਵੇਅਰ ਇੰਜੀਨੀਅਰ ਲਿਲੀ ਖਾਰੋਵਿਚ ਨੇ ਇਕ ਬਲਾਗ ਪੋਸਟ 'ਚ ਲਿਖਿਆ ਕਿ ਹੁਣ ਤੁਸੀਂ ਆਪਣੇ ਕੁੱਤੇ ਜਾਂ ਬਿੱਲੀ ਦੇ ਬੱਚੇ ਦੀ ਪਛਾਣ ਦੀਆਂ ਪੁਰਾਣੀਆਂ ਫੋਟੋਆਂ ਦੇਖਣਾਂ ਚਾਹੁੰਦੇ ਹੋ ਤਾਂ ਤੁਹਾਨੂੰ ਗੂਗਲ ਸਰਚ 'ਚ ਜਾ ਕੇ 'ਕੁੱਤਾ' ਜਾਂ 'ਬਿੱਲੀ' ਟਾਇਪ ਕਰਨ ਦੀ ਲੋੜ ਨਹੀਂ ਹੈ। ਗੂਗਲ ਹੁਣ ਤੁਹਾਨੂੰ ਲੋਕਾਂ ਦੇ ਨਾਲ ਕੁੱਤੇ ਜਾਂ ਬਿੱਲੀ ਦੀਆਂ ਫੋਟੋਆਂ ਵੀ ਵਰਗੀਕ੍ਰਿਤ ਕਰ ਉਪਲੱਬਧ ਕਰਾਏਗਾ ਤੇ ਤੁਸੀਂ ਉਨ੍ਹਾਂ ਦੀਆਂ ਤਸਵੀਰਾਂ ਜਲਦੀ ਤੋਂ ਜਲਦੀ ਲੱਭਣ ਲਈ ਉਨ੍ਹਾਂ ਦੇ ਨਾਂ 'ਤੇ ਲੇਬਲ ਲਗਾ ਸਕਦੇ ਹੋ। ਲਿਲੀ ਨੇ ਦੱਸਿਆ ਕਿ ਇਸ 'ਚ ਤੁਹਾਡੇ ਪਾਲਤੂ ਪਸ਼ੂ ਦਾ ਐਲਬਮ, ਮੂਵੀਜ਼ ਜਾਂ ਫੋਟੋ ਬੁੱਕ ਵੀ ਬਣਾਉਣਾ ਵੀ ਆਸਾਨ ਹੋ ਸਕਦਾ ਹੈ।