ਆਸਟ੍ਰੇਲੀਆ ਸਰਕਾਰ ਅਤੇ ਗੂਗਲ ਵਿਚਾਲੇ ਗਤੀਰੋਧ ਜਾਰੀ, ਨਵੇਂ ਪ੍ਰਸਤਾਵਿਤ ਕਾਨੂੰਨ ਤੋਂ ਗੂਗਲ ਨਾਖ਼ੁਸ਼

Friday, Jan 29, 2021 - 12:18 PM (IST)

ਬ੍ਰਿਸਬੇਨ,( ਸੁਰਿੰਦਰਪਾਲ ਸਿੰਘ ਖੁਰਦ)- ਦੁਨੀਆ ਦੀ ਪ੍ਰਮੁੱਖ ਇੰਟਰਨੈੱਟ ਕੰਪਨੀ ਗੂਗਲ ਨੇ ਆਸਟ੍ਰੇਲੀਆਈ ਸਰਕਾਰ ਨੂੰ ਧਮਕੀ ਵਾਲੇ ਲਹਿਜ਼ੇ ‘ਚ ਕਿਹਾ ਹੈ ਕਿ ਆਸਟ੍ਰੇਲੀਆ ‘ਚ ਨਵੇਂ ਮੀਡੀਆ ਕੋਡ ਤਹਿਤ ਉਸ ਨੂੰ ਆਪਣੀਆਂ ਵੈਬਸਾਈਟਾਂ 'ਤੇ ਖ਼ਬਰਾਂ ਦਿਖਾਉਣ ਲਈ ਅਦਾਇਗੀ ਕਰਨੀ ਪਵੇਗੀ। ਭਾਵ ਕਿ ਜੇਕਰ ਹੁਣ ਕਿਸੇ ਨੇ ਆਸਟ੍ਰੇਲੀਆ ਵਿਚ ਗੂਗਲ ਤੋਂ ਖ਼ਬਰਾਂ ਪੜ੍ਹਨੀਆਂ ਹਨ, ਉਸ ਵਿਅਕਤੀ ਨੂੰ ਇਸ ਲਈ ਚ ਕਰਨਾ ਪਵੇਗਾਰਜ ਲੱਗੇਗਾ, ਨਹੀਂ ਤਾਂ ਪੂਰੀ ਖ਼ਬਰ ਪੜ੍ਹੀ ਨਹੀਂ ਜਾ ਸਕੇਗੀ। ਉਨ੍ਹਾਂ ਅਨੁਸਾਰ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀ ਕਰੇ ਨਹੀਂ ਤਾਂ ਉਹ ਦੇਸ਼ ‘ਚ ਆਪਣੇ ਸਰਚ ਇੰਜਣ ਦੀ ਵਰਤੋਂ ‘ਤੇ ਰੋਕ ਲਗਾ ਸਕਦੇ ਹਨ।

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੰਸਦੀ ਕਾਰਵਾਈ ਦੌਰਾਨ ਗੂਗਲ ਦੀ ਤਲਖ਼ੀ ਵਿਰੁੱਧ ਤਿੱਖਾ ਰੋਸ ਜਤਾਇਆ ਹੈ ਅਤੇ ਕਿਹਾ ਹੈ ਕਿ ਡਿਜੀਟਲ ਮੀਡੀਆ ਲਈ ਨਵਾਂ ਕੋਡ ਸਥਾਪਤ ਕਰਨ ਵਾਲਾ ਇਹ ਕਾਨੂੰਨ ਇਸ ਸਮੇਂ ਸੰਸਦੀ ਜਾਂਚ ਵਲੋਂ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਆਸਟ੍ਰੇਲਿਆਈ ਸੰਸਦ ਲੋਕਾਂ ਲਈ ਸਪੱਸ਼ਟ ਨੀਤੀ ਤਹਿਤ ਨਿਯਮ ਬਣਾਉਂਦੀ ਹੈ। ਆਸਟ੍ਰੇਲੀਆ ਵਿਚ ਤੁਹਾਡਾ ਬਹੁਤ ਸਵਾਗਤ ਹੈ ਪਰ ਅਸੀਂ ਧਮਕੀਆਂ ਦਾ ਜਵਾਬ ਨਹੀਂ ਦਿੰਦੇ। 

ਸੈਨੇਟਰ ਐਂਡਰਿਊ ਬ੍ਰੈਗ ਨੇ ਗੂਗਲ ‘ਤੇ ਇਸ ਨੂੰ ਆਸਟ੍ਰੇਲੀਆ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਗੌਰਤਲਬ ਹੈ ਕਿ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਗੂਗਲ ਨੇ ਇਕ ਸੰਸਦੀ ਜਾਂਚ ਦੌਰਾਨ ਜ਼ੋਰ ਦੇ ਕੇ ਕਿਹਾ ਸੀ ਕਿ ਜੇ ਫੈਡਰਲ ਸਰਕਾਰ ਆਪਣੇ ਯੋਜਨਾਬੱਧ ਡਿਜੀਟਲ ਮੀਡੀਆ ਕੋਡ ਨੂੰ ਅੱਗੇ ਵਧਾਉਂਦੀ ਹੈ ਤਾਂ ਉਹ ਆਪਣੇ ਸਰਚ ਇੰਜਣ ਨੂੰ ਆਸਟ੍ਰੇਲੀਆ ਵਿਚ ਉਪਲੱਬਧ ਕਰਵਾਉਣਾ ਬੰਦ ਕਰ ਦੇਵੇਗੀ। 

ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲਾਨੀਆ ਸਿਲਵਾ ਨੇ ਪ੍ਰਸਤਾਵਿਤ ਯੋਜਨਾ ਦੀ ਸੰਸਦੀ ਸੁਣਵਾਈ ਨੂੰ ‘ਗੈਰ ਪ੍ਰਬੰਧਨਯੋਗ’ ਅਤੇ ‘ਵਿੱਤੀ ਜ਼ੋਖ਼ਮ’ ਬਿਆਨਿਆ ਹੈ। ਉਨ੍ਹਾਂ ਅਨੁਸਾਰ ਵੈੱਬਸਾਈਟਾਂ ਵਿਚਾਲੇ ਬਿਨਾਂ ਰੁਕਾਵਟ ਜੋੜਨ ਦਾ ਸਿਧਾਂਤ ਖੋਜ ਲਈ ਬੁਨਿਆਦੀ ਹੁੰਦਾ ਹੈ ਅਤੇ ਇਹ ਵਿੱਤੀ ਅਤੇ ਕਾਰਜਸ਼ੀਲ ਜ਼ੋਖ਼ਮ ਨੂੰ ਜੋੜਦਾ ਹੈ। ਇਸ ਲਈ ਜੇ ਕੋਡ ਦਾ ਇਹ ਸੰਸਕਰਣ ਕਾਨੂੰਨ ਬਣ ਜਾਂਦਾ ਤਾਂ ਇਹ ਸਾਨੂੰ ਆਸਟ੍ਰੇਲੀਆ ਵਿਚ ਗੂਗਲ ਸਰਚ ਨੂੰ ਉਪਲੱਬਧ ਕਰਵਾਉਣਾ ਬੰਦ ਕਰਨ ਹੋਵੇਗਾ। ਸ੍ਰੀਮਤੀ ਸਿਲਵਾ ਨੇ ਕਿਹਾ ਕਿ ਕੰਪਨੀ ਖ਼ਬਰਾਂ ਦੇ ਪ੍ਰਕਾਸ਼ਕਾਂ ਨਾਲ ਸੌਦੇ ਨੂੰ ਤਿਆਰ ਕਰਨ ਲਈ ਤਿਆਰ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਮੱਗਰੀ ਵੱਲ ਸੇਧਿਤ ਕੀਤਾ ਜਾ ਸਕੇ ਅਤੇ ਪੂਰੀ ਦੁਨੀਆ ਵਿਚ ਪਹਿਲਾਂ ਹੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।


Lalita Mam

Content Editor

Related News