ਫਰਾਂਸ ਦੇ ਪ੍ਰਕਾਸ਼ਕਾਂ ਨੂੰ ਨਿਊਜ਼ ਕੰਟੈਂਟ ਦੇ ਬਦਲੇ ਭੁਗਤਾਨ ਕਰੇਗਾ ਗੂਗਲ
Thursday, Jan 21, 2021 - 11:20 PM (IST)

ਪੈਰਿਸ-ਗੂਗਲ ਅਤੇ ਫਰਾਂਸ ਦੇ ਅਖਬਾਰਾਂ ਦੇ ਪ੍ਰਕਾਸ਼ਕਾਂ ਦੇ ਸਮੂਹ ਦਰਮਿਆਨ ਕਾਪੀਰਾਈਟ ਫ੍ਰੇਮਵਰਕ ’ਤੇ ਸਹਿਮਤੀ ਬਣੀ ਹੈ। ਇਸ ਦੇ ਤਹਿਤ ਅਮਰੀਕਾ ਦੀ ਦਿੱਗਜ ਟੈੱਕ ਫਰਮ ਗੂਗਲ ਆਨਲਾਈਨ ਕੰਟੈਂਟ ਲਈ ਖਬਰਾਂ ਪ੍ਰਕਾਸ਼ਕਾਂ ਨੂੰ ਭੁਗਤਾਨ ਕਰੇਗੀ। ਯੂਰਪ ’ਚ ਇਹ ਇਸ ਤਰ੍ਹਾਂ ਦਾ ਪਹਿਲਾ ਸਮਝੌਤਾ ਹੈ।
ਇਸ ਕਦਮ ਨਾਲ ਇੰਟਰਨੈੱਟ ਦੀ ਵਧਦੀ ਪਹੁੰਚ ਅਤੇ ਪਿ੍ਰੰਟ ਸਰਕੁਲੇਸ਼ਨ ’ਚ ਕਮੀ ਕਾਰਣ ਮਾਲੀਏ ’ਚ ਗਿਰਾਵਟ ਦਾ ਸਾਹਮਣਾ ਕਰ ਰਹੇ ਅਖਬਾਰਾਂ ਦੇ ਪ੍ਰਕਾਸ਼ਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਕਰਾਰ ਨਾਲ ਫੇਸਬੁੱੱਕ ਵਰਗੇ ਹੋਰ ਪਲੇਟਫਾਰਮਸ ਵੀ ਇਸ ਸੰਬੰਧ ’ਚ ਵਿਚਾਰ ਕਰਨ ਲਈ ਪ੍ਰੇਰਿਤ ਹੋਣਗੇ।
ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ
ਯੂਰਪੀਅਨ ਸੰਘ ਦੇ ਨਵੇਂ ਕਾਪੀਰਾਈਟ ਨਿਯਮਾਂ ਨੂੰ ਲੈ ਕੇ ਗੂਗਲ, ਫ੍ਰਾਂਸੀਸੀ ਪ੍ਰਕਾਸ਼ਕਾਂ ਅਤੇ ਸਮਾਚਾਰ ਏਜੰਸੀਆਂ ’ਚ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ। ਇਸ ਕਾਪੀਰਾਈਟ ਨਿਯਮ ਤਹਿਤ ਆਪਣੀ ਕੋਈ ਖਬਰ ਦਿਖਾਏ ਜਾਣੇ ’ਤੇ ਪ੍ਰਕਾਸ਼ਕ ਆਨਲਾਈਨ ਪਲੇਟਫਾਰਮ ਤੋਂ ਫੀਸ ਲੈਣ ਦੇ ਹੱਕਦਾਰ ਹੋਣਗੇ। ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਸਰਚ ਇੰਜਣ ਚਲਾਉਣ ਵਾਲੀ ਗੂਗਲ ਕਿਸੇ ਕੰਟੈਂਟ ਲਈ ਪ੍ਰਕਾਸ਼ਕ ਨੂੰ ਭੁਗਤਾਨ ਕਰਨ ਲਈ ਵਿਚਾਰ ਦੀ ਸ਼ੁਰੂਆਤ ’ਚ ਇਹ ਕਹਿ ਕੇ ਵਿਰੋਧ ਕਰਦੀ ਰਹੀ ਹੈ ਕਿ ਉਸ ਦੇ ਸਰਚ ਇੰਜਣ ਕਾਰਣ ਪ੍ਰਕਾਸ਼ਕਾਂ ਦੀ ਵੈੱਬਸਾਈਟ ’ਤੇ ਵਧੀਆ-ਖਾਸਾ ਟ੍ਰੈਫਿਕ ਆਉਂਦਾ ਹੈ।
ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ
ਫ੍ਰੇਮਵਰਕ ’ਤੇ ਸਹਿਮਤੀ ਤੋਂ ਬਾਅਦ ਗੂਗਲ ਅਤੇ ਫਰਾਂਸ ਦੇ ਪ੍ਰਕਾਸ਼ਕਾਂ ਦੇ ਸਮੂਹ ਏ.ਪੀ.ਆਈ.ਜੀ. ਨੇ ਦੱਸਿਆ ਕਿ ਇਸ ਦੇ ਤਹਿਤ ਰੋਜ਼ਾਨਾ ਪ੍ਰਕਾਸ਼ਿਤ ਪ੍ਰਤੀ, ਮਹੀਨਾਵਰ ਇੰਟਰਨੈੱਟ ਟ੍ਰੈਫਿਕ ਅਤੇ ਉਸ ’ਚ ਰਾਜਨੀਤਿਕ ਅਤੇ ਹੋਰ ਜਾਣਕਾਰੀਆਂ ਦੇ ਅਨੁਪਾਤ ਦੇ ਆਧਾਰ ’ਤੇ ਭੁਗਤਾਨ ਤੈਅ ਹੋਵੇਗਾ। ਕੁਝ ਪ੍ਰਕਾਸ਼ਕਾਂ ਨਾਲ ਇਸ ਫ੍ਰੇਮਵਰਕ ਤਹਿਤ ਸਮਝੌਤਾ ਕੀਤਾ ਜਾ ਚੁੱਕਿਆ ਹੈ। ਅਜੇ ਇਹ ਨਹੀਂ ਦੱਸਿਆ ਗਿਆ ਹੈ ਕਿ ਕਿੰਨਾ ਭੁਗਤਾਨ ਕੀਤਾ ਜਾਵੇਗਾ ਅਤੇ ਇਸ ਦੀ ਗਣਨਾ ਕਿਵੇਂ ਹੋਵੇਗੀ। ਖਬਰਾਂ ਦੇ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਗੂਗਲ ਨੇ ਨਿਊਜ਼ ਸ਼ੋਕੇਸ ਦੇ ਨਾਂ ਨਾਲ ਵਿਸ਼ੇਸ਼ ਪਹਿਲ ਕੀਤੀ ਹੈ ਜਿਸ ’ਚ ਪ੍ਰਕਾਸ਼ਕਾਂ ਨੂੰ ਆਪਣੇ ਕੰਟੈਂਟ ਨੂੰ ਆਨਲਾਈਨ ਕਿਊਰੇਟ ਕਰਨ ਦਾ ਵਿਕਲਪ ਮਿਲਦਾ ਹੈ। ਬ੍ਰਾਜ਼ੀਲ ਅਤੇ ਜਰਮਨੀ ’ਚ ਵੀ ਇਹ ਵਿਕਲਪ ਉਪਲੱਬਧ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।