ਗੋਲਡਨ ਵਿਰਸਾ ਯੂਕੇ ਦਾ ਵਿਸ਼ੇਸ਼ ਉਪਰਾਲਾ, ਧੰਨ ਧੰਨ ਗੁਰੂ ਰਵਿਦਾਸ ਸ਼ਬਦ ਅੱਜ ਹੋਵੇਗਾ ਰਿਲੀਜ਼
Thursday, Feb 25, 2021 - 02:29 PM (IST)
ਲੰਡਨ (ਸਮਰਾ): ਗੋਲਡਨ ਵਿਰਸਾ ਯੂਕੇ ਵੱਲੋਂ ਆਪਣੇ ਧਾਰਮਿਕ ਪ੍ਰਾਜੈਕਟਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੰਟੀ ਬਿਸਲਾ ਦੀ ਆਵਾਜ਼ ਵਿੱਚ ਧੰਨ ਧੰਨ ਗੁਰੂ ਰਵਿਦਾਸ ਜੀ ਸ਼ਬਦ ਯੂ-ਟਿਊਬ ਤੇ ਹੋਰ ਚੈਨਲਾਂ 'ਤੇ 25 ਫਰਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਧੰਨ ਧੰਨ ਗੁਰੂ ਰਵਿਦਾਸ ਜੀ ਸ਼ਬਦ ਨੂੰ ਜਿਥੇ ਬੰਟੀ ਬਿਸਲਾ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਆਪਣੀ ਆਵਾਜ਼ ਦਿੱਤੀ ਹੈ। ਉਥੇ ਹੀ ਇਸ ਸ਼ਬਦ ਨੂੰ ਗੋਲਡਨ ਵਿਰਸਾ ਯੂਕੇ ਦੇ ਐੱਮ ਡੀ ਤੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਨੇ ਕਲਮਬੱਧ ਕੀਤਾ ਹੈ।
ਇਸ ਸ਼ਬਦ ਦੇ ਰਿਲੀਜ਼ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਮਰਾ ਗੋਲਡਨ ਵਿਰਸਾ ਯੂਕੇ ਨੇ ਦੱਸਿਆ ਕਿ ਗੋਲਡਨ ਵਿਰਸਾ ਯੂਕੇ ਦਾ ਹਮੇਸ਼ਾ ਹੀ ਯਤਨ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠੀ ਪੰਜਾਬ ਦੀ ਨੌਜਵਾਨ ਤੇ ਨਵੀਂ ਪੀੜ੍ਹੀ ਨੂੰ ਆਪਣੇ ਗੁਰੂ ਇਤਿਹਾਸ ਨਾਲ ਜੋੜਿਆ ਜਾਵੇ। ਇਸੇ ਲੜੀ ਦੇ ਤਹਿਤ ਹੀ ਗੋਲਡਨ ਵਿਰਸਾ ਯੂਕੇ ਹਮੇਸ਼ਾ ਹੀ ਧਾਰਮਿਕ ਪ੍ਰਾਜੈਕਟ ਕਰਦਾ ਰਹਿੰਦਾ ਹੈ। ਜਿਸ ਦੇ ਤਹਿਤ ਧੰਨ ਧੰਨ ਗੁਰੂ ਰਵਿਦਾਸ ਜੀ ਸ਼ਬਦ 25 ਫਰਵਰੀ ਯੂ-ਟਿਊਬ ਤੇ ਹੋਰ ਚੈਨਲਾਂ 'ਤੇ ਦੇਖਿਆ ਜਾ ਸਕੇਗਾ।
ਪੜ੍ਹੋ ਇਹ ਅਹਿਮ ਖਬਰ - ਸਰਦੂਲ ਸਿਕੰਦਰ ਦੀ ਮੌਤ 'ਤੇ ਵਿਦੇਸ਼ ਵੱਸਦੇ ਨਾਮੀ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਇਸੇ ਪ੍ਰਕਾਰ ਹੀ ਇਹ ਸ਼ਬਦ ਨੂੰ ਗਾਉਣ ਵਾਲੇ ਗਾਇਕ ਬੰਟੀ ਬਿਸਲਾ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸ਼ਬਦ ਸ੍ਰੀ ਗੁਰੂ ਰਵਿਦਾਸ ਜੀ ਨੂੰ ਇਕ ਸ਼ਰਧਾਂਜਲੀ ਹੈ, ਜੋ ਕਿ ਉਨ੍ਹਾਂ ਨੇ ਸੰਗਤਾਂ ਦੇ ਸਨਮੁੱਖ ਕੀਤੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਸ਼ਬਦ ਸਾਰੀਆਂ ਸੰਗਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਦੇਣਗੀਆਂ।ਉਹਨਾਂ ਇਸ ਸ਼ਬਦ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਕੇ ਐੱਸ ਕੰਗ, ਰਣਜੀਤ ਸਿੰਘ ਵੜੈਚ, ਤੇ ਜਸਕਰਨ ਸਿੰਘ ਜੌਹਲ ਦਾ ਧੰਨਵਾਦ ਕੀਤਾ।