ਦੁਨੀਆ ’ਚ ਸਿਰਫ਼ 43 ਲੋਕਾਂ ਦੇ ਸਰੀਰ ’ਚ ਮੌਜੂਦ ਹੈ 'ਗੋਲਡਨ ਬਲੱਡ' ਗਰੁੱਪ, ਜਾਣੋ ਕੀ ਹੈ ਇਸਦੀ ਖ਼ਾਸੀਅਤ

08/04/2022 11:35:26 AM

ਲੰਡਨ (ਇੰਟ.)- ਆਮਤੌਰ ’ਤੇ ਅਸੀਂ ਜਾਣਦੇ ਹਾਂ ਕਿ ਇਨਸਾਨ ਦੇ ਸਰੀਰ ਵਿਚ ਏ, ਬੀ, ਏ-ਬੀ ਅਤੇ ਓ ਪਾਜ਼ੇਟਿਵ ਅਤੇ ਨੈਗੇਟਿਵ ਵਰਗੇ ਬਲੱਡ ਗਰੁੱਪਸ ਹੁੰਦੇ ਹਨ, ਪਰ ਇਨ੍ਹਾਂ ਸਾਰਿਆਂ ਤੋਂ ਵੱਖ ਇਕ ਅਜਿਹਾ ਬਲੱਡ ਗਰੁੱਪ ਵੀ ਹੈ, ਜਿਸਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਇਹ ਬਹੁਤ ਘੱਟ ਮਿਲਦਾ ਹੈ, ਇਸੇ ਕਾਰਨ ਇਸਨੂੰ ‘ਗੋਲਡਨ ਬਲੱਡ’ ਕਿਹਾ ਜਾਂਦਾ ਹੈ। ਇਸ ਬਲੱਡ ਗਰੁੱਪ ਦਾ ਨਾਂ ਹੈ, ਆਰ. ਐੱਚ. ਨਿਲ। ਖਾਸ ਗੱਲ ਤਾਂ ਇਹ ਹੈ ਕਿ ਇਸ ਗਰੁੱਪ ਵਾਲੇ ਖੂਨ ਨੂੰ ਦੂਸਰੇ ਕਿਸੇ ਵੀ ਗਰੁੱਪ ਨਾਲ ਮੈਚ ਕੀਤਾ ਜਾ ਸਕਦਾ ਹੈ। ਇਹ ਬਲੱਡ ਗਰੁੱਪ ਸਿਰਫ ਉਸ ਇਨਸਾਨ ਦੇ ਸਰੀਰ ਵਿਚ ਮਿਲਦਾ ਹੈ ਜਿਸਦਾ ਆਰ. ਐੱਚ. ਫੈਕਟਰ ਨਿਲ ਹੁੰਦਾ ਹੈ।

ਇਹ ਵੀ ਪੜ੍ਹੋ: 'ਹਲਕ' ਵਾਂਗ ਦਿਸਣ ਲਈ ਰੋਜ਼ਾਨਾ ਕਰਦਾ ਸੀ ਅਜਿਹਾ ਕੰਮ ਕਿ ਮੌਤ ਦੇ ਮੂੰਹ ਜਾ ਪਿਆ ਬਾਡੀਬਿਲਡਰ

ਗੋਲਡਨ ਬਲੱਡ ਗਰੁੱਪ ਵਿਚ ਰੈੱਡ ਬਲੱਡ ਸੇਲਸ ’ਤੇ ਕੋਈ ਆਰ. ਐੱਚ. ਐਂਟੀਜਨ (ਪ੍ਰੋਟੀਨ) ਨਹੀਂ ਮਿਲਦਾ ਹੈ। ਜੇਕਰ ਇਹ ਪ੍ਰੋਟੀਨ ਆਰ. ਬੀ. ਸੀ. ਵਿਚ ਮੌਜੂਦ ਹੈ ਤਾਂ ਬਲੱਡ ਆਰ. ਐੱਚ. ਪਾਜ਼ੇਟਿਵ ਕਹਿਲਾਉਂਦਾ ਹੈ, ਹਾਲਾਂਕਿ ਇਸ ਬਲੱਡ ਗਰੁੱਪ ਦੇ ਲੋਕਾਂ ਵਿਚ ਆਰ. ਐੱਚ. ਫੈਕਟਰ ਨਿਲ ਹੁੰਦਾ ਹੈ। ਅਮਰੀਕਾ, ਕੋਲੰਬੀਆ, ਬ੍ਰਾਜ਼ੀਲ ਅਤੇ ਜਾਪਾਨ ਵਿਚ ਇਸ ਬਲੱਡ ਗਰੁੱਪ ਦੇ ਲੋਕ ਹਨ। ਕਿਹਾ ਜਾਂਦਾ ਹੈ ਕਿ ਦੁਨੀਆ ਵਿਚ ਇਹ ਬਲੱਡ ਗਰੁੱਪ ਸਿਰਫ਼ 43 ਲੋਕਾਂ ਵਿਚ ਪਾਇਆ ਗਿਆ ਹੈ ਅਤੇ ਸਿਰਫ਼ 9 ਹੀ ਲੋਕ ਹਨ, ਜੋ ਬਲੱਡ ਡੋਨੇਟ ਕਰਦੇ ਹਨ, ਇਸ ਲਈ ਇਸ ਗਰੁੱਪ ਨੂੰ 'ਗੋਲਡਨ ਬਲੱਡ' ਕਿਹਾ ਜਾਂਦਾ ਹੈ। ਦੁਨੀਆ ਭਰ ਵਿਚ ਇਹ ਸਭ ਤੋਂ ਮਹਿੰਗਾ ਬਲੱਡ ਗਰੁੱਪ ਹੈ। ਇਕ ਖਾਸ ਗੱਲ ਇਹ ਵੀ ਹੈ ਕਿ ਇਸ ਗਰੁੱਪ ਦਾ ਖੂਨ ਕਿਸੇ ਨੂੰ ਵੀ ਚੜ੍ਹਾਇਆ ਜਾ ਸਕਦਾ ਹੈ, ਪਰ ਜੇਕਰ ਕਿਸੇ ਹਾਲਤ ਵਿਚ ਇਸ ਗਰੁੱਪ ਵਾਲੇ ਲੋਕਾਂ ਨੂੰ ਖੂਨ ਦੀ ਲੋੜ ਹੋਵੇ ਤਾਂ ਪ੍ਰੇਸ਼ਾਨੀ ਹੁੰਦੀ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 2 ਪੰਜਾਬੀ ਵਿਦਿਆਰਥੀਆਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News