ਬੰਗਲਾਦੇਸ਼ ਸਰਹੱਦ ਤੋਂ 3 ਕਰੋੜ ਰੁਪਏ ਦਾ ਸੋਨਾ ਬਰਾਮਦ, ਇਕ ਗ੍ਰਿਫ਼ਤਾਰ

Sunday, Feb 16, 2025 - 10:10 AM (IST)

ਬੰਗਲਾਦੇਸ਼ ਸਰਹੱਦ ਤੋਂ 3 ਕਰੋੜ ਰੁਪਏ ਦਾ ਸੋਨਾ ਬਰਾਮਦ, ਇਕ ਗ੍ਰਿਫ਼ਤਾਰ

ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਵਿਚ ਸਰਹੱਦੀ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ 2 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਬਰਾਮਦ ਕਰ ਕੇ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ।

ਬਿਆਨ ਵਿਚ ਕਿਹਾ ਗਿਆ ਹੈ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਬਿਥਰੀ ਸਰਹੱਦੀ ਚੌਕੀ ਨੇੜਿਓਂ ਇਕ ਮੋਟਰਸਾਈਕਲ ਸਵਾਰ ਨੂੰ ਸ਼ੁੱਕਰਵਾਰ ਨੂੰ ਰੋਕਿਆ ਅਤੇ ਉਸਦੇ ਵਾਹਨ ਦੇ ਪੈਟਰੋਲ ਟੈਂਕ ਦੇ ਹੇਠਾਂ ਲੁਕਾਏ ਗਏ 25 ਸੋਨੇ ਦੇ ਬਿਸਕੁਟ ਬਰਾਮਦ ਕੀਤੇ।

ਇਸ ਵਿਚ ਕਿਹਾ ਗਿਆ ਹੈ ਜ਼ਿਲੇ ਦੇ ਪਦਮਵਿਲਾ ਪਿੰਡ ਦੇ ਵਸਨੀਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਇਕ ਤਸਕਰ ਨੇ ਭਾਰਤ ਦੀ ਸਰਹੱਦ ਦੇ ਨੇੜੇ ਉਸਨੂੰ ਇਹ ਖੇਪ ਸੌਂਪੀ ਸੀ ਅਤੇ ਉਸਨੂੰ ਬਿਥਰੀ ਬਾਜ਼ਾਰ ਦੇ ਨੇੜੇ ਇਕ ਨਿਰਧਾਰਤ ਜਗ੍ਹਾ ’ਤੇ ਪਹੁੰਚਾਉਣ ਲਈ ਕਿਹਾ ਸੀ ਅਤੇ ਇਸਦੇ ਲਈ ਮੁਲਜ਼ਮ ਨੂੰ 1,500 ਰੁਪਏ ਦੇਣ ਦਾ ਵਾਅਦਾ ਕੀਤਾ ਸੀ।


author

cherry

Content Editor

Related News